ਗੋਸਲਾਂ
ਸਥਿਤੀ :
ਤਹਿਸੀਲ ਖਰੜ ਦਾ ਇਹ ਪਿੰਡ ਗੋਸਲਾਂ, ਕੁਰਾਲੀ – ਮੌਰਿੰਡਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕਾਲੇ ਵਾਲ ਤੋਂ ਕੁਝ ਲੋਕਾਂ ਨੇ ਆ ਕੇ ਵਸਾਇਆ ਦੱਸਿਆ ਜਾਂਦਾ ਹੈ। ਪਿੰਡ ਵਸਾਉਣ ਵਾਲੇ ਵਿਅਕਤੀਆਂ ਦਾ ਗੋਤ ਗੋਸਲ ਹੋਣ ਕਰਕੇ ਪਿੰਡ ਦਾ ਨਾਂ ‘ਗੋਸਲਾਂ’ ਪੈ ਗਿਆ। ਬਾਅਦ ਵਿੱਚ ਇੱਥੇ ਬੈਂਸ ਅਤੇ ਹੋਰ ਗੋਤਾਂ ਦੇ ਲੋਕ ਵੀ ਆ ਕੇ ਵੱਸ ਗਏ। ਇਸ ਪਿੰਡ ਵਿੱਚ ਜੱਟ, ਹਰੀਜਨ, ਝਿਊਰ, ਲੁਹਾਰ ਤੇ ਬ੍ਰਾਹਮਣ ਆਦਿ ਜਾਤਾਂ ਦੇ ਲੋਕ ਰਹਿੰਦੇ ਹਨ।
ਪਿੰਡ ਵਿੱਚ ਇੱਕ ਧਰਮਸ਼ਾਲਾ ਹੈ ਅਤੇ ਉੱਪਰ ਗੁਰਦੁਆਰਾ ਹੈ। ਪਿੰਡ ਦੇ ਉੱਤਰ ਵੱਲ ਜਿਸ ਵਿਅਕਤੀ ਨੇ ਪਿੰਡ ਦੀ ਮੋੜ੍ਹੀ ਗੱਡੀ ਸੀ ਉਸ ਗੋਸਲ ਵਿਅਕਤੀ ਦੀ ਸਮਾਧ ਹੈ। ਇਸ ਦੀ ਪਿੰਡ ਦੇ ਲੋਕ ਕਾਫੀ ਮਾਨਤਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ