ਗੜਾਂਗਾ
ਤਹਿਸੀਲ ਖਰੜ ਦਾ ਪਿੰਡ ਗੜਾਂਗਾ, ਖਰੜ – ਬਨੂੜ ਸੜਕ ਤੋਂ। ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 17 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੋਂ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਅੱਜ ਤੋਂ ਕੋਈ ਸਵਾ ਪੰਜ ਸੌ ਸਾਲ ਪਹਿਲਾਂ ਇਸ ਥਾਂ ਵਣਜਾਰਿਆਂ ਦਾ ਪੜਾਅ ਹੁੰਦਾ ਸੀ। ਇਹ ਵਣਜਾਰੇ ਨੇਪਾਲੀ ਸਨ ਅਤੇ ਬਲਦਾਂ ਦੀਆਂ ਪਿਠਾਂ ‘ਤੇ ਸਮਾਨ ਲੱਦ ਕੇ ਇੱਥੋਂ ਵਪਾਰ ਲਈ ਲੰਘਦੇ ਸਨ। ਇੱਥੇ ਆਉਂਦਾ ਹਰ ਵਣਜਾਰਾ 2-4 ਸਰਹੰਦੀ ਇੱਟਾਂ ਵੀ ਬਲਦ ‘ਤੇ ਲੱਦ ਲਿਆਉਂਦਾ, ਜਿਨ੍ਹਾਂ ਨਾਲ ਉਹਨਾਂ ਇੱਥੇ ਇੱਕ ਖੂਹ ਲਾਇਆ ਤੇ ਗੜਾਂਗਾਂ ਨਾਂ ਦਾ ਇੱਕ ਵਣਜਾਰਾ ਇੱਥੇ ਰਹਿਣ ਲਈ ਛੱਡ ਦਿੱਤਾ। ਇਸ ਦੇ ਨਾਂ ‘ਤੇ ਪਿੰਡ ਦਾ ਨਾਂ ਗੜਾਂਗਾ ਪਿਆ। ਪਿੰਡ ਦੇ ਜੱਟਾਂ ਦਾ ਮੁਖ ਗੋਤ ਵੀ ਇਹੀ ਹੈ। ਬਾਅਦ ਵਿੱਚ ਬਾਕੀ ਜਾਤਾਂ ਦੇ ਲੋਕ ਵੀ ਹੌਲੀ ਹੌਲੀ ਆ ਕੇ ਵਸਦੇ ਗਏ। ਪਿੰਡ ਦੀ ਉੱਤਰ ਪੱਛਮੀ ਗੁੱਠ ਵਿੱਚ ਪਿੰਡ ਦਾ ਗੁਰਦੁਆਰਾ ਅਤੇ ਬਾਬਾ ਖਜ਼ਾਨ ਸਿੰਘ ਜੀ ਦੀ ਸਮਾਧ ਹੈ, ਜਿਸ ਦੀ ਪਿੰਡ ਵਾਸੀ ਬਹੁਤ ਮਾਨਤਾ ਕਰਦੇ ਹਨ। ਬਾਬਾ ਜੀ ਨੇ ਅੱਜ ਤੋਂ ਲਗਭਗ ਇੱਕ ਸਦੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 6-7 ਬੀੜਾਂ ਅਤੇ ਕਈ ਪੋਥੀਆਂ ਹੱਥੀ ਲਿਖ ਕੇ ਆਲੇ ਦੁਆਲੇ ਦੇ ਇਲਾਕੇ ਵਿੱਚ ਪ੍ਰਚਾਰ ਹਿਤ ਵੰਡੀਆਂ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ