ਘਨੌਰ
ਸਥਿਤੀ :
ਪਿੰਡ ਘਨੌਰ ਜ਼ਿਲ੍ਹਾ ਪਟਿਆਲਾ ਦੀ ਸਬ ਤਹਿਸੀਲ ਹੈ, ਰਾਜਪੁਰੇ ਤੋਂ 15 ਕਿਲੋਮੀਟਰ ਦੂਰ ਅਤੇ ਪਿੰਡ ਪਟਿਆਲੇ ਤੋਂ 24 ਕਿਲੋਮੀਟਰ ਦੂਰ ਅੰਬਾਲਾ ਤੇ ਪਟਿਆਲਾ ਦੇ ਵਿਚਕਾਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਸਾਰੀ ਆਬਾਦੀ ਮੁਸਲਮਾਨਾਂ ਦੀ ਸੀ ਪਿੰਡ ਦੇ ਆਲੇ-ਦੁਆਲੇ ਪੀਰਾਂ ਦੇ ਮਕਬਰੇ ਹਨ। ਪੁਰਾਤਨ ਦੰਦ ਕਥਾ ਅਨੁਸਾਰ ਘਨੌਰ ਦਾ ਨਾਂ ਮੁਸਲਮਾਨ ਘੁਮਿਆਰ ‘ਘੁਨੂ’ ਦੇ ਨਾਂ ਤੇ ਪਿਆ।
ਮੁਸਲਮਾਨਾਂ ਪਿੰਡ ਹੋਣ ਕਰਕੇ ਇੱਥੇ ਬਹੁਤ ਪੁਰਾਣੀਆਂ ਮਸਜਿਦਾਂ ਹਨ ਅਤੇ ਇੱਕ ਪੀਰ ਜੀਮ ਸ਼ਾਹ ਦੀ ਤੁਰਬਤ ਹੈ ਜਿਸ ਦੀ ਬਹੁਤ ਮਾਨਤਾ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਤਾਜ਼ੀ ਮੁਹਰੱਮ ਦਾ ਮਸ਼ਹੂਰ ਮੇਲਾ ਲਗਦਾ ਹੁੰਦਾ ਸੀ।
ਪਿੰਡ ਵਿੱਚ ਇੱਕ ਬਹੁਤ ਪੁਰਾਣਾ ਸੁਥਰਿਆ ਦਾ ਡੇਰਾ ਬਹੁਤ ਪੁਰਾਣਾ ਸ਼ਿਵ ਮੰਦਿਰ ਤੇ 230 ਸਾਲ ਪੁਰਾਣੀ ਗੁੱਗਾ ਮਾੜੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ