ਘੋੜਾਬਾਹੀ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਘੋੜਾਬਾਹੀ, ਭੋਗਪੁਰ-ਆਦਮਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁੱਚਰੋਵਾਲ ਤੋਂ 1 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਪਿਛੋਕੜ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਇੱਕ ਮੁਸਲਮਾਨ ਜਗੀਰਦਾਰ ਸੀ ਜੋ ਬਹੁਤ ਸਾਰੀ ਜ਼ਮੀਨ ਦਾ ਮਾਲਕ ਸੀ। ਉਸਨੇ ਆਪਣੀ ਲੜਕੀ ਦਾ ਵਿਆਹ ਕੀਤਾ ਤਾਂ ਉਸਨੂੰ ਦਾਜ ਵਿੱਚ ਦੇਣ ਲਈ ਉਸ ਨੇ ਕਿਹਾ ਕਿ ਤੂੰ ਜਿੰਨੀ ਜ਼ਮੀਨ ਦੁਆਲੇ ਘੋੜੀ ਫੇਰ ਲਵੇ-ੳਹ ਤੇਰੀ। ਲੜਕੀ ਨੇ ਬਹੁਤ ਸਾਰੀ ਜ਼ਮੀਨ ਦੁਆਲੇ ਘੋੜੀ ਫੇਰ ਲਈ। ਇਸ ਤਰ੍ਹਾਂ ਪਿੰਡ ਦਾ ਨਾਂ ‘ਘੋੜਾਬਾਹੀ ‘ ਪੈ ਗਿਆ। ਪਹਿਲੇ ਇੱਥੇ ਰਹਿਮਤ ਅਲੀ ਮੁਸਲਮਾਨ ਜਗੀਰਦਾਰ ਵੀ ਰਹਿੰਦਾ ਸੀ। ਇਸ ਕੋਲ ਪਿੰਡ ਵਿੱਚ ਬਹੁਤ ਤਕੜੇ ਮਹਿਲ ਹੁੰਦੇ ਸਨ ਜੋ ਹੁਣ ਢਾਹ ਦਿੱਤੇ ਗਏ ਹਨ। ਪਿੰਡ ਦੀ 2/3 ਹਿੱਸਾ ਜ਼ਮੀਨ ਉਸ ਜਗੀਰਦਾਰ ਦੀ ਮਲਕੀਅਤ ਸੀ ਜਿਸ ਵਿੱਚ ਬਹੁਤੇ ਲੋਕੀ ਅਜ਼ਾਦੀ ਤੋਂ ਬਾਅਦ ਆ ਕੇ ਵੱਸੇ। ਪਿੰਡ ਵਿੱਚ ਜ਼ਿਆਦਾ ਗਿਣਤੀ ਹਰੀਜਨਾਂ ਦੀ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਇੱਕ ਹਰੀਜਨਾਂ ਦੀ ਧਰਮਸ਼ਾਲਾ ਤੇ ਇੱਕ ਮੁਸਲਮਾਨ ਫਕੀਰ ਬਾਬਾ ਸ਼ਾਹ ਜਮਾਲ ਦੀ ਖਾਨਗਾਹ ਹੈ, ਜਿੱਥੇ ਹਰ ਸਾਲ 23 ਜੇਠ ਨੂੰ ਭਾਰੀ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ