ਚਰਾਗ ਸ਼ਾਹ ਵਾਲਾ
ਸਥਿਤੀ :
ਤਹਿਸੀਲ ਮੋਗਾ ਦਾ ਇਹ ਪਿੰਡ ਮੋਗਾ – ਅੰਮ੍ਰਿਤਸਰ ਮੁੱਖ ਸੜਕ ਤੋਂ ਕੋਟ ਈਸਾ ਖਾਂ ਦੇ ਉੱਤਰ ਪੂਰਬ ਵੱਲ ਸੱਤ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 20 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਚਰਾਗ ਸ਼ਾਹ ਵਾਲਾ ਤਿੰਨ ਸੌ ਸਾਲ ਪਹਿਲਾਂ ਚਰਾਗ ਸ਼ਾਹ ਨੇ ਕੋਟ ਈਸਾ ਖਾਂ ਤੋਂ ਆ ਕੇ ਵਸਾਇਆ। ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ਚਰਾਗ ਸ਼ਾਹ ਵਾਲਾ ਪੈ ਗਿਆ । ਇੱਥੇ ਸਾਰੀ ਅਬਾਦੀ ਮੁਸਲਮਾਨਾਂ ਦੀ ਸੀ, ਚਰਾਗ ਸ਼ਾਹ ਨੇ ਹੋਰ ਕਿਸੇ ਨੂੰ ਇੱਥੇ ਵੱਸਣ ਹੀ ਨਹੀਂ ਦਿੱਤਾ ਸੀ। 1947 ਦੀ ਵੰਡ ਤੋਂ ਬਾਅਦ ਸਾਰਾ ਪਿੰਡ ਉਜੜ ਗਿਆ ਸੀ ਤੇ ਪਾਕਿਸਤਾਨ ਦੇ ਜ਼ਿਲ੍ਹੇ ਲਾਹੌਰ ਦੀ ਤਹਿਸੀਲ ਚੂਨੀਆਂ ਤੋਂ ਆ ਕੇ ਲੋਕਾਂ ਨੇ ਇਸ ਨੂੰ ਵਸਾਇਆ। ਹੁਣ ਇਸ ਪਿੰਡ ਵਿੱਚ ਜੱਟ ਸਿੱਖ ਤੇ ਮਜ਼੍ਹਬੀ ਸਿੱਖ ਦੋ ਹੀ ਜਾਤਾਂ ਦੇ ਲੋਕ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ