ਚਾਹਲ ਕਲਾਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਚਾਹਲ ਕਲਾਂ, ਫਗਵਾੜਾ-ਮੁਕੰਦਪੁਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਿਲ੍ਹਾ ਲੁਧਿਆਣਾ ਦੇ ਖਟੜਾ ਕਲਾਂ ਤੋਂ ਚਾਹਲ ਗੋਤ ਦੇ ਇੱਕ ਜੱਟ ਨੇ ਇਹ ਪਿੰਡ ਵਸਾਇਆ । ਬਾਅਦ ਵਿੱਚ ਦੁਸਾਂਝ ਖੁਰਦ ਤੋਂ ਦੁਸਾਂਝ ਗੋਤ ਦੇ ਲੋਕ ਅਤੇ ਕੁਝ ਝਿੰਗੜਾਂ ਤੋਂ ਇੱਥੇ ਆ ਕੇ ਵੱਸ ਗਏ।
ਚਾਹਲਾ ਗੋਤ ਦਾ ਗੁਰਦੁਆਰਾ ‘ਯੋਗੀ ਪੀਰ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਦਾ ਮੁੱਖ ਗੁਰਦੁਆਰਾ ਮਾਨਸਾ ਜਿਲ੍ਹੇ ਦੇ ਪਿੰਡ ਭਾਣੋ ਲੰਗਾ ਵਿੱਚ ਹੈ। ਇਸ ਗੁਰਦੁਆਰੇ ਵਿੱਚ ਹਰ ਸਾਲ ਚੇਤ ਦੀ 5 ਤਾਰੀਖ ਨੂੰ • ਬੜਾ ਭਾਰੀ ਮੇਲਾ ਲਗਦਾ ਹੈ ਜਿਸ ਵਿੱਚ ਪਹਿਲੇ ਅਖੰਡ ਪਾਠ ਕਰਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਬੈਲ-ਗੱਡੀਆਂ ਦੀਆਂ ਦੌੜਾਂ ਕਰਾਈਆਂ ਜਾਂਦੀਆਂ ਹਨ। ਦੋਸਾਂਝ ਗੋਤ ਦਾ ਗੁਰਦੁਆਰਾ ਵੱਖਰਾ ਹੈ ਪਰ ਦੋਵੇਂ ਗੁਰਦੁਆਰਿਆਂ ਦੀ ਮਾਨਤਾ ਸਾਰੇ ਪਿੰਡ ਵਾਲੇ ਕਰਦੇ ਹਨ। ਪਿੰਡ ਵਿੱਚ ਹੋਰ ਸਾਧਾ ਸੰਤਾਂ ਦੇ ਡੋਰੇ ਵੀ ਹਨ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ