ਚਾਹਲ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਚਾਹਲ, ਫਰੀਦਕੋਟ – ਪੰਜ ਗਰਾਈਂ ਅਤੇ ਸੰਧਵਾ ਟਹਿਣਾ ਸੜਕਾਂ ਨਾਲ ਜੁੜਦਾ ਫਰੀਦਕੋਟ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅਜ ਤੋਂ ਕੋਈ ਸਵਾ ਚਾਰ ਸੌ ਸਾਲ ਪਹਿਲਾਂ ਮੱਦੂ ਸਿੰਘ ਨਾਮੀ ਇੱਕ ਆਦਮੀ ਨੇ ਵਸਾਇਆ ਸੀ। ਉਹ ਤਿੰਨ ਭਰਾ ਸਨ ਜਿਨ੍ਹਾਂ ਦਾ ਗੋਤ ਚਾਹਲ ਸੀ। ਇਸ ਗੋਤ ਤੋਂ ਹੀ ਇਸ ਪਿੰਡ ਦਾ ਨਾਂ ‘ਚਾਹਲ’ ਰੱਖ ਦਿੱਤਾ ਗਿਆ।
ਇਸ ਪਿੰਡ ਦੇ ਸ. ਈਸਰ ਸਿੰਘ ਸੁਤੰਤਰਤਾ ਸੰਗਰਾਮੀ ਨੇ ਗਿਆਨੀ ਜ਼ੈਲ ਸਿੰਘ (ਭਾਰਤ ਦੇ ਰਹਿ ਚੁਕੇ ਰਾਸ਼ਟਰਪਤੀ) ਨਾਲ 10 ਸਾਲ ਜ਼ੇਲ੍ਹ ਕੱਟੀ। ਪਿੰਡ ਦੇ ਦੋ ਨੌਜਵਾਨ ਭਾਈ ਸਮੁੰਦ ਸਿੰਘ ਅਤੇ ਭਾਈ ਮਹਾਂ ਸਿੰਘ ਵਿਰਕ ਦੀ ਸਮਾਧ ਪਿੰਡ ਵਿੱਚ ਬਣੀ ਹੋਈ ਹੈ ਇਹ ਦੋਵੇਂ ਮੁੱਦਕੀ ਦੀ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ‘ਬਾਲਕ ਨਾਥ’ ਜੋ ਇੱਕ ਮਹਾਨ ਫਕੀਰ ਸਨ ਦੀ ਯਾਦਗਾਰ ਵੀ ਪਿੰਡ ਵਿੱਚ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ