ਚੂਹੜ ਚੱਕ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਚੂਹੜ ਚੱਕ, ਜ਼ੀਰਾ-ਮੋਗਾ ਸੜਕ ਤੋਂ 3 ਕਿਲੋਮੀਟਰ ਅਤੇ ਜਗਰਾਉਂ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਦੱਸਿਆ ਜਾਂਦਾ ਹੈ ਕਿ ਦਾਊਦ ਖਾਂ ਅਤੇ ਗਾਲਿਬ ਖਾਂ ਰਾਜਪੂਤ, ਦੌਧਰ ਨੂੰ ਜਾਂਦੇ ਹੋਏ ਰਸਤੇ ਵਿੱਚ ਰੁਕੇ ਤਾਂ ਉਹਨਾਂ ਦਾ ਸੇਵਕ ਚੂਹੜ ਖਾਂ ਵੀ ਉਹਨਾਂ ਦੇ ਨਾਲ ਸੀ। ਉਸ ਦੀ ਸੇਵਾ-ਭਗਤੀ ਤੋਂ ਪ੍ਰਭਾਵਿਤ ਹੋ ਕੇ ਚੂਹੜ ਖਾਂ ਦੇ ਨਾਂ ‘ਤੇ ਇਸ ਪਿੰਡ ਦੀ ਸਥਾਪਨਾ ਕਰਕੇ ਇਸ ਪਿੰਡ ਦਾ ਨਾਂ ‘ਚੂਹੜ ਚੱਕ’ ਰੱਖ ਦਿੱਤਾ।
ਇਸ ਪਿੰਡ ਵਿੱਚ ਜ਼ਿਆਦਾ ਅਬਾਦੀ ਗਿੱਲ ਗੋਤ ਦੇ ਜ਼ਿਮੀਂਦਾਰਾਂ ਦੀ ਹੈ। ਪਿੰਡ ਦੇ ਪ੍ਰਸਿੱਧ ਦੇਸ਼ ਭਗਤ ‘ਬਾਬਾ ਰੂੜ ਸਿੰਘ’ ਨੇ ਅਜ਼ਾਦੀ ਲਹਿਰ ਵਿੱਚ ਸ਼ਕਤੀਸ਼ਾਲੀ ਸੰਘਰਸ਼ ਕੀਤਾ ਤੇ ‘ਗੁਰੂ ਕੇ ਬਾਗ ਦੇ ਮੋਰਚੇ ਵਿੱਚ 9 ਮਹੀਨੇ ਜੇਲ ਵਿੱਚ ਰਹੇ, ਜੈਤੋਂ ਦੇ ਮੋਰਚੇ ਵਿੱਚ ਢਾਈ ਸਾਲ ਜੈਲ ਕੱਟੀ। ਹੋਰ ਕਈ ਪਿੰਡ ਵਾਸੀਆਂ ਨੇ ਜੈਤੋਂ ਦੇ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ