ਚੋਗਾਵਾਂ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਚੌਗਾਵਾਂ, ਚੋਗਾਵਾਂ – ਅੰਮ੍ਰਿਤਸਰ ਸੜਕ ਤੇ ਸਥਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 32 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਕ ਇਹ ਪਿੰਡ 6-7 ਪੀੜੀਆਂ ਪੁਰਾਣਾ ਹੈ। ਇਹ ਪਿੰਡ ਕੋਹਾਲਾ ਵਿਚੋਂ ਆ ਕੇ ਪਿੰਡ ਵਾਸੀਆਂ ਦੇ ਵਡੇਰਿਆਂ ਨੇ ਵਸਾਇਆ। ਇਸ ਪਿੰਡ ਦੇ ਵਿੱਚ ਚੌਂਕ ਹੈ ਜਿਥੋਂ ਚਾਰ ਮੁੱਖ ਸੜਕਾਂ ਜਾਂਦੀਆਂ ਹਨ ਅਟਾਰੀ, ਅੰਮ੍ਰਿਤਸਰ, ਅਜਨਾਲਾ ਅਤੇ ਰਾਣੀਕੇ। ਇਹਨਾਂ ਚਾਰਾਂ ਸੜਕਾਂ ਕਰਕੇ ਇਸਦਾ ਨਾਂ ਚੌਗਾਵਾਂ ਪਿਆ।
ਪਿੰਡ ਵਿੱਚ 6 ਗੁਰਦੁਆਰੇ, ਇੱਕ ਮੰਦਰ ਤੇ ਕੁਝ ਸਮਾਧਾਂ ਹਨ। ਇਹਨਾ ਵਿਚੋਂ ਸਭ ਤੋਂ ਪ੍ਰਸਿੱਧ ਸਾਈਂ ਫਕੀਰ ਭੂਰੇ ਸ਼ਾਹ ਦਾ ਮਜ਼ਾਰ ਹੈ ਜਿੱਥੇ 20 ਹਾੜ੍ਹ ਨੂੰ ਬਹੁਤ ਭਾਰੀ ਮੇਲ ਲੱਗਦਾ ਹੈ। ਇਸ ਮੇਲੇ ਵਿੱਚ ਵੰਡ ਤੋਂ ਪਹਿਲਾਂ ਮਾਝੇ ਦੇ ਉੱਘੇ ਪਹਿਲਵਾਨ ਆਉਂਦੇ ਸਨ। ਮੇਲੇ ਦੀ ਪਰੰਪਰਾ ਹਾਲੇ ਤੱਕ ਕਾਇਮ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ