ਚੌਹੜਾ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਚੌਹੜਾ, ਗੜ੍ਹਸ਼ੰਕਰ – ਬੰਗਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਔਰੰਗਜ਼ੇਬ ਦੀ ਹਕੂਮਤ ਸਮੇਂ ਗੜ੍ਹਸ਼ੰਕਰ ਨਿਵਾਸੀ ਰੂਪ ਚੰਦ ਘੋੜੇ ਵਾਲਾ ਆਪਣੇ ਆਲੇ ਦੁਆਲੇ ਦੇ ਬਾਈ ਪਿੰਡਾਂ ਦਾ ਚੌਧਰੀ ਸੀ। ਇੱਕ ਵਾਰੀ ਦਿੱਲੀ ਦੇ ਮੁਸਲਮਾਨ ਹਾਕਮਾਂ ਨਾਲ ਬੈਠ ਕੇ ਸ਼ਰਾਬ ਦੇ ਲੋਰ ਵਿੱਚ ਰੋਟੀ ਖਾ ਬੈਠਾ। ਸਾਰੇ ਪਿੰਡਾਂ ਵਿੱਚ ਇਹ ਗੱਲ ਫੈਲ ਗਈ ਅਤੇ ਰਾਜਪੂਤਾਂ ਨੇ ਇਸ ਗੱਲ ਨੂੰ ਬੁਰਾ ਮਨਾਇਆ। ਲੋਕਾਂ ਦੀਆਂ ਚੋਭਾਂ ਤੋਂ ਸੱਤ ਕੇ ਚੌਧਰੀ ਇੱਕ ਦਿਨ ਮੁਸਲਮਾਨ ਬਣ ਗਿਆ ਅਤੇ ਨਾਲ ਹੀ ਬਾਈਏ ਦੇ ਬਹੁਤੇ ਰਾਜਪੂਤਾਂ ਨੂੰ ਵੀ ਮੁਸਲਮਾਨ ਬਣਨ ਲਈ ਪਰੇਰ ਲਿਆ। ਚੌਧਰੀ ਦੀ ਘਰਵਾਲੀ ਜੋ ਗਰਭਵਤੀ ਸੀ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਅਤੇ ਤੋੜ-ਵਿਛੋੜਾ ਕਰ ਕੇ ਪਹਾੜਾਂ ਵਿੱਚ ਪੇਕੇ ਰਹਿਣ ਚਲੀ ਗਈ ਉੱਥੇ ਉਸਦਾ ਪੁੱਤਰ ਹੋਇਆ ਜਿਸ ਦਾ ਨਾਂ ‘ਚੂਹੜ’ ਰੱਖਿਆ ਗਿਆ। ਪੁੱਤਰ ਜਵਾਨ ਹੋ ਕੇ ਚੌਧਰੀ ਨੂੰ ਮਿਲਣ ਆਇਆ। ਚੌਧਰੀ ਨੇ ਪੁੱਤਰ ਨੂੰ ਵੀ ਮੁਸਲਮਾਨ ਬਣਨ ਲਈ ਮਜ਼ਬੂਰ ਕੀਤਾ ਪਰ ਅਸਫਲ ਰਿਹਾ। ਉਹਨਾਂ ਦਿਨਾਂ ਵਿੱਚ ਇੱਕ ਬਾਬਾ ਦਾਸਨ ਜੰਗਲ ਵਿੱਚ ਭਜਨ ਬੰਦਗੀ ਕਰਦਾ ਹੁੰਦਾ ਸੀ । ਚੂਹਤ ਦਾਸਨ ਦੀ ਚਰਮਾਂ ਜਾ ਪਿਆ। ਚੌਧਰੀ ਵੀ ਦਾਸਨ ਕੋਲ ਗਿਆ ਪਰ ਉੱਥੇ ਪਹੁੰਚ ਕੇ ਉਹ ਅੰਨਾ ਹੋ ਗਿਆ। ਉਸਨੇ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਖੇਹੜਾ ਛੱਡ ਦਿੱਤਾ। ਦਾਸਨ ਨੇ ਚੂਹਤ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਅਜਿਹੇ ਬੰਦਿਆਂ ਨੂੰ ਨਾਲ ਲੈ ਕੇ ਆ ਜੋ ਮੁਸਲਮਾਨ ਨਹੀਂ ਬਣੇ ਸਨ, ਭਾਵ ਜੋ ਅਣਖੀ ਸਨ। ਚੂਹੜ ਦੱਸ ਬੰਦਿਆਂ ਨੂੰ ਲੈ ਕੇ ਦਾਸਨ ਕੋਲ ਪਹੁੰਚਿਆ। ਬਾਬਾ ਦਾਸਨ ਨੇ ਇਸ ਪਿੰਡ ਦੀ ਥਾਂ ਤੇ ਮੋਟੀ ਪਲਾਹ ਦੀ ਲੱਕੜ ਗੱਡ ਕੇ ਇਸ ਪਿੰਡ ਦੇ ਨੀਂਹ ਰੱਖ ਦਿੱਤੀ ਅਤੇ ਚੂਹੜ ਨੂੰ ਪਿੰਡ ਦਾ ਮੋਹਰੀ ਥਾਪ ਦਿੱਤਾ। ਚੂਹੜ ਤੋਂ ਪਿੰਡ ਦਾ ਨਾਂ ‘ਚੋਹੜਾ’ ਪੈ ਗਿਆ। ਪਿੰਡ ਵਿੱਚ ਬਾਬਾ ਦਾਸਨ ਦੇ ਦੋ ਠਾਕਰ ਦੁਆਰੇ ਅਤੇ ਇੱਕ ਸਮਾਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ