ਚੰਬੇਲੀ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਚੰਬੇਲੀ, ਫਰੀਦਕੋਟ – ਚੰਬੇਲੀ ਸੜਕ ‘ਤੇ ਸਥਿਤ ਫਰੀਦਕੋਟ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਇੱਕ ਤਾਰਾ ਸਿੰਘ ਨਾਂ ਦਾ ਵਿਅਕਤੀ ਰਾਜਾ ਫਰੀਦਕੋਟ ਦੀ ਕੈਦ ਵਿੱਚ ਸੀ ਤੇ ਕਿਹਾ ਕਰਦਾ ਸੀ ਕਿ ਮਹਾਰਾਜੇ ਦੀ ਕੈਦ ਵਿੱਚ ਬਹੁਤ ਮੌਜ ਹੈ ਇਸ ਲਈ ਉਸਦੀ ਕੈਦ ਵਧਾ ਦਿੱਤੀ ਜਾਵੇ ਜਦੋਂ ਉਸਦੀ ਕੈਦ ਖਤਮ ਹੋਈ ਤਾਂ ਉਸ ਨੇ ਰਾਜੇ ਨੂੰ ਮਿਲ ਕੇ ਇਹ ਗੱਲ ਦੱਸੀ ਜਿਸ ਤੇ ਰਾਜਾ ਖੁਸ਼ ਹੋ ਗਿਆ ਤੇ ਉਸਨੂੰ 1000 ਏਕੜ ਜ਼ਮੀਨ ਦਾ ਰਕਬਾ ਇਨਾਮ ਵਜੋਂ ਦੇ ਦਿੱਤਾ ਜਿਸਦੀ ਆਮਦਨ ਦਾ ਅੱਧਾ ਹਿੱਸਾ ਰਾਜਾ ਲਿਆ ਕਰਦਾ ਸੀ। ਪਹਿਲਾਂ ਪਹਿਲ ਇੱਥੇ ਰਾਜੇ ਦੀ ਕੁਟੀਆ ਸੀ ਜਿਸ ਵਿੱਚ ਚੰਬੇਲੀ ਨਾਂ ਦੀ ਔਰਤ ਰਿਹਾ ਕਰਦੀ ਸੀ। ਪਿੰਡ ਦਾ ਨਾਂ ਉਸ ਔਰਤ ਦੇ ਨਾਂ ਉੱਪਰ ਹੀ ਚੰਬੇਲੀ ਦੇ ਨਾਂ ਨਾਲ ਮਸ਼ਹੂਰ ਹੋ ਗਿਆ।
ਪਿੰਡ ਦੇ ਅੱਧੇ ਘਰ ਜ਼ਿਮੀਦਾਰਾਂ ਦੇ ਹਨ ਅਤੇ ਅੱਧੇ ਮਜ਼੍ਹਬੀ ਸਿੱਖਾਂ ਦੇ। ਜ਼ਿਮੀਦਾਰਾਂ ਵਿੱਚ ਜ਼ਿਆਦਾ ਘਰ ਬਰਾੜ ਗੋਤ ਦੇ ਹਨ ਤੇ ਕੁੱਝ ਮਾਨ ਤੇ ਸਰਾਂ ਗੋਤ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ