ਚੱਕਲਾਂ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਚੱਕਲਾਂ, ਮੌਰਿੰਡਾ – ਚਮਕੌਰ ਸਾਹਿਬ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਮੌਰਿੰਡਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਾਸੀਆਂ ਦੇ ਵਡੇਰੇ ਪਹਿਲਾਂ ਨਾਲ ਦੇ ਪਿੰਡ ਲੁਠੇੜੀ ਵਿੱਚ ਰਹਿੰਦੇ ਸਨ ਲੁਠੇਰੀ ਦੇ ਜਾਗੀਰਦਾਰਾਂ ਨਾਲ ਝਗੜਾ ਹੋ ਜਾਣ ’ਤੇ ਰਾਜਾ ਭੂਪ ਸਿੰਘ ਰੋਪੜ ਵਾਲੇ ਦੇ ਰਾਜ ਸਮੇਂ ਇਹਨਾਂ ਨੇ ਆਪਣਾ ਵੱਖਰਾ ਪਿੰਡ ਇਸ ਪਿੰਡ ਵਾਲੀ ਥਾਂ ‘ਤੇ ਵਸਾਇਆ। ਇਹਨਾਂ ਸਾਰਿਆਂ ਦਾ ਗੋਤ ‘ਚੱਕਲ ਹੋਣ ਕਾਰਨ ਪਿੰਡ ਦਾ ਨਾਂ ‘ਚੱਕਲਾਂ’ ਰੱਖਿਆ ਗਿਆ। ਪਿੰਡ ਦੇ ਲੋਕ ਆਪਣੇ ਵਡੇਰੇ ਸ਼ਹੀਦ ਸਿੰਘਾਂ ਦੀ ਮਾਨਤਾ ਕਰਦੇ ਹਨ ਜਿਨ੍ਹਾਂ ਵਿਚੋਂ ਮਿਹਰ ਸਿੰਘ, ਜਿਊਣ ਸਿੰਘ ਅਤੇ ਦਸੌਂਧਾ ਸਿੰਘ ਪ੍ਰਮੁੱਖ ਹਨ। ਇਹ ਲੁਠੇੜੀ ਦੇ ਜਾਗੀਰਦਾਰਾਂ ਨਾਲ ਅਤੇ ਗੁਆਂਢੀ ਪਿੰਡ ਸਰਹਾਣੇ ਦੇ ਮੁਸਲਮਾਨ ਰਜਵਾੜਿਆਂ ਨਾਲ ਹੋਈਆਂ ਲੜਾਈਆਂ ਸਮੇਂ ਸ਼ਹੀਦ ਹੋਏ। ਇਸ ਤੋਂ ਇਲਾਵਾ ਇੱਕ ਹੋਰ ਸੰਤ ਦੀ ਸਮਾਧ ਪਿੰਡ ਬੰਨਣ ਤੋਂ ਪਹਿਲਾਂ ਦੀ ਹੈ ਜਿਸ ਦੀ ਸਾਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ।
ਪਿੰਡ ਦੀ ਤੀਜਾ ਹਿੱਸਾ ਆਬਾਦੀ ਚੱਕਲ ਗੋਤ ਦੇ ਜੱਟਾਂ ਦੀ ਹੈ। ਬਾਕੀ ਆਬਾਦੀ, ਲੁਹਾਰ, ਤਰਖਾਣ, ਹਰੀਜਨ, ਬਾਲਮੀਕ, ਨਾਈ, ਝਿਊਰ, ਬ੍ਰਾਹਮਣ ਅਤੇ ਕੁਝ ਹੋਰ ਜੱਟਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ