ਚੱਕ ਤਾਮਕੋਟ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਤਾਮਕੋਟ ਅਤੇ ਚੱਕ ਤਾਮਕੋਟ, ਮਲੋਟ- ਤਾਮਕੋਟ – ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੁਕਤਸਰ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੇ ਤਾਂਬੇ ਦਾ ਕੋਟ ਸੀ ਜਿਸ ਕਾਰਨ ਇਸ ਪਿੰਡ ਦਾ ਨਾਂ ‘ਤਾਮਕੋਟ’ ਹੋ ਗਿਆ ਅਤੇ ਇਸ ਪਿੰਡ ਵਿੱਚੋਂ ਚੱਕ ਤਾਮਕੋਟ ਵੱਸਿਆ ਜਿਸਨੂੰ ਨਾਨੂੰਵਾਲਾ ਵੀ ਆਖਦੇ ਹਨ।
ਕਿਉਂਕਿ ਇਹ ਪਿੰਡ ਨਾਨੂੰ ਰਾਮ ਨੇ ਵਸਾਇਆ ਸੀ । ਜੱਦ ਗੁਲਾਬ ਰਾਏ ਦੇ ਸਮੇਂ ਬੰਦੋਬਸਤ ਹੋਈ ਤਾਂ ਇਹ ਪਿੰਡ ਵੱਖ ਕੱਟਿਆ ਗਿਆ ਤੇ ਇਸ ਨੂੰ ‘ਚੱਕ ਤਾਮਕੋਟ’ ਕਿਹਾ ਗਿਆ। ਤਾਮਕੋਟ ਵਿੱਚ ਬਹੁਤੇ ਸਿੱਧੂ ਬਰਾੜ ਬਿਰਾਦਰੀ ਦੇ ਲੋਕ ਹਨ ਜੋ ਅਬਲ (ਬਠਿੰਡਾ) ਤੋਂ ਆ ਕੇ ਵੱਸੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ