ਚੱਕ ਮਦਰੱਸਾ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਮਦਰਸਾ, ਮੁਕਸਤਰ-ਫਾਜ਼ਿਲਕਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਲੱਖੇ ਵਾਲੀ ਤੋਂ ਵੀ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਜਦੋਂ ਕਿ ਚੱਕ ਮਦਰੱਸਾ ਸੜਕ ‘ਤੇ ਹੀ ਸਥਿਤ ਹੈ।।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਨਾਲ ਸਤਲੁਜ ਦਰਿਆ ਕਿਸੇ ਜ਼ਮਾਨੇ ਤੇ ਵਗਦਾ ਸੀ। ਉਸਦੇ ਕਿਨਾਰੇ ਤੇ ਛੋਟੀਆਂ ਇੱਟਾਂ ਦਾ ਕਿਲ੍ਹਾ ਸੀ ਜੋ ਢਹਿ ਚੁੱਕਾ ਹੈ। ਮਦਰਸਾ ਪਿੰਡ ਇੱਕ ਮੁਸਲਮਾਨਾ ਪਿੰਡ ਸੀ ਕਿਉਂਕਿ ਹੁਣ ਦੇ ਵਸਨੀਕ ਥਾਣਾ ਬਰਕੀ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਤੋਂ ਆ ਕੇ ਵੱਸੇ ਹਨ। ਇਸ ਪਿੰਡ ਦੀ ਮਸੀਤ ਵਿੱਚ ਹੁਣ ਗੁਰਦੁਆਰਾ ਹੈ।
ਮਦਰਸਾ ਵਿੱਚੋਂ ਬੱਝਾ ਪਿੰਡ ‘ਚੱਕ ਮਦਰੱਸਾ’ ਨਾਲ ਹੀ ਹੈ ਅਤੇ ਇਹ ਪਿੰਡ ਬਹੁਤ ਸਾਰੇ ਲੋਕਲ (ਮਲਵਈ) ਲੋਕਾਂ ਦਾ ਹੈ। ਕੁੱਝ ਲੋਕ ਪਾਕਿਸਤਾਨ ਵਿੱਚੋਂ ਵੀ ਆ ਕੇ ਵੱਸੇ ਹਨ। ਇਹ ਪਿੰਡ ਰਾਜਾ ਗੁਲਾਬ ਰਾਏ ਨੇ ਬੰਦੋਬਸਤ ਸਮੇਂ ਵਸਾਇਆ ਸੀ ਅਤੇ ਇੱਥੇ ਭੁੱਲਰ ਗੋਤ ਦੇ ਲੋਕ ਜ਼ਿਆਦਾ ਹਨ। ਇਹ ਬਹੁਤੇ ਕਰੋੜਾ (ਜ਼ਿਲ੍ਹਾ ਬਠਿੰਡਾ) ਤੋਂ ਆ ਕੇ ਵੱਸੇ ਸਨ। ਇਸ ਕਰਕੇ ਇਸ ਦਾ ਨਾਂ ‘ਕੌੜਿਆਂ ਵਾਲੀ’ ਵੀ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ