ਜਟਵਾਹੜ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਜਟਵਾਹੜ, ਨੂਰਪੁਰ ਬੇਦੀ – ਰੂਪ ਨਗਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 300 ਸਾਲ ਪਹਿਲਾਂ ਦੋ ਭਰਾ ਚਾਘਾ ਤੇ ਬਾਘਾ ਪੰਜਾਬ ਦੇ ਕਿਸੇ ਹੋਰ ਇਲਾਕੇ ਵਿੱਚ ਕਤਲ ਕਰਕੇ ਇੱਥੇ ਆ ਕੇ ਲੁਕੇ। ਉਹਨਾਂ ਦੋਹਾਂ ਦੀ ਔਲਾਦ ਹੀ ਅੱਗੇ ਪਿੰਡ ਜਟਵਾਹੜ ਵਸਾਉਣ ਵਾਲੀ ਬਣੀ। ਪਿੰਡ ਵਿੱਚ ਇੱਕ ਸ਼ਿਵ ਮੰਦਰ ‘ਜਟੇਸ਼ਰ ਮਹਾਂਦੇਵ ਦਾ ਹੈ। ਇਸ ਪਿੰਡ ਵਿੱਚ ਜੱਟ ਪਰਿਵਾਰਾਂ ਦੀ ਵਸੋਂ 60 ਪ੍ਰਤੀਸ਼ਤ ਹੈ। ਪਿੰਡ ਦਾ ਨਾਂ ਜਾਂ ਤੇ ਮੰਦਰ ਤੋਂ ‘ਜਟਵਾਹੜ’ ਪਿਆ ਜਾਂ ਫੇਰ ਜਟਾਂ ਦੀ ਬਹੁ ਗਿਣਤੀ ਕਰਕੇ। ਇਹ ਮੰਦਰ ਬਹੁਤ ਪ੍ਰਸਿੱਧ ਹੈ ਕਿਹਾ ਜਾਂਦਾ ਹੈ ਕਿ ਗੀਤਾ ਵਿੱਚ ਵੀ ਇਸ ਦਾ ਜ਼ਿਕਰ ਹੈ। ਅਰਜਨ ਤੇ ਕ੍ਰਿਸ਼ਨ ਮਹਾਰਾਜ ਵੀ ਇਸ ਮੰਦਰ ਵਿੱਚ ਆਏ ਦੱਸੇ ਜਾਂਦੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਕੌਰਵਾਂ ਤੇ ਪਾਡਵਾਂ ਦੇ ਗੁਰੂ ਦ੍ਰੋਣਾਚਾਰੀਆ ਵੀ ਇਸ ਇਲਾਕੇ ਵਿੱਚ ਆਏ ਸਨ। ਸ਼ਿਵਰਾਤਰੀ ਅਤੇ ਸਾਵਣ ਦੀ ਸੰਗਰਾਂਦ ਨੂੰ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ