ਜਟਾਣਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਜਟਾਣਾ, ਮੋਰਿੰਡਾ – ਬੇਲਾ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 17 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਵੱਸਿਆ ਦੱਸਿਆ ਜਾਂਦਾ ਹੈ। ਜਦੋਂ ਸਿੰਘਪੁਰੀਆ ਮਿਸਲ ਦਾ ਪਸਾਰਾ ਦਰਿਆ ਸਤਲੁਜ ਤੇ ਜਮਨਾ ਵਿਚਕਾਰ ਵੱਧਦਾ। ਗਿਆ ਤਾਂ ਸ. ਹਰਦਿਆਲ ਸਿੰਘ ਦੀ ਅਗਵਾਈ ਹੇਠਾਂ ਇਹ ਇਲਾਕਾ ਸੋਢੀਆਂ ਤੋਂ ਜਿੱਤ ਲਿਆ ਗਿਆ। ਇਸ ਜਿੱਤ ਦੇ ਪ੍ਰਤੀਕ ਵਜੋਂ ਦੇ ਪਿੰਡਾਂ ਦੇ ਨਾਂ ‘ਜਤਾਣਾ’ ਤੇ ਫਤਿਹਪੁਰ ਰੱਖੇ ਗਏ। ਹੌਲੀ ਹੌਲੀ ਪਿੰਡ ਦਾ ਨਾਂ ਜਟਾਣਾ ਹੋ ਗਿਆ ਸ਼ਾਇਦ ਅੰਗਰੇਜ਼ੀ ਦੀ ‘ਟੀ’ ਕਾਰਨ।
ਪਿੰਡ ਵਿੱਚ ਸੈਣੀ ਬਰਾਦਰੀ ਦੇ ਘਰ ਜ਼ਿਆਦਾ ਹਨ। ਪਿੰਡ ਵਿੱਚ ਦੋ ਧਾਰਮਿਕ ਘਰਾਣੇ ਹਨ ਇੱਕ ਰਾਗੀ ਤੇ ਦੂਸਰਾ ਰਾਮਰਈਏ। ਪਿੰਡ ਵਿੱਚ ਇੱਕ ਗੁੱਗਾ ਮਾੜੀ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ