ਜਲਾਲ ਪਿੰਡ ਦਾ ਇਤਿਹਾਸ | Jalal Village History

ਜਲਾਲ

ਜਲਾਲ ਪਿੰਡ ਦਾ ਇਤਿਹਾਸ | Jalal Village History

ਸਥਿਤੀ :

ਤਹਿਸੀਲ ਰਾਮਪੁਰਾ ਫੂਲ ਦਾ ਇਹ ਪਿੰਡ ਜਲਾਲ ਰਾਮਪੁਰਾ ਫੂਲ ਤੋਂ 30 ਕਿਲੋਮੀਟਰ ਦੀ ਦੂਰੀ ਤੇ ਬਰਨਾਲਾ-ਬਾਜਾਖਾਨਾ ਸੜਕ ਤੇ ਸਥਿਤ ਹੈ। ਰੇਲਵੇ ਸਟੇਸ਼ਨ ਗੰਗਾਸਰ ਜੈਤੋਂ ਤੋਂ ਵੀ 30 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਨੂੰ ਬਾਬਾ ਜਲਾਲ ਨੇ ਵਸਾਇਆ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਪਿੰਡ ਦਾ ਨਿਵਾਸੀ ਸੀ ਤੇ ਕੁੱਝ ਦੂਰੀ ਤੇ ਆਕਲੀਏ ਪਿੰਡ ਵਿਆਹਿਆ ਹੋਇਆ ਸੀ। ਬਾਬਾ ਜਲਾਲ ਨੇ ਇੱਥੋਂ ਦੇ ਸਰਦਾਰਾਂ ਨੂੰ ਹਰਾ ਦਿੱਤਾ ਤੇ ਘੋੜਾ ਫੇਰ ਕੇ ਕਬਜ਼ਾ ਕਰਕੇ ਆਪਣੇ ਨਾ ਦੇ ਪਿੰਡ ਦੀ ਮੋੜ੍ਹੀ ਗੱਡ ਲਈ। ਜਲਾਲ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਹੋਰ ਛੇ ਪਿੰਡ ਵਸੇ – ਭੋਡੀਪੁਰਾ, ਹਾਕਮ ਸਿੰਘ ਵਾਲਾ, ਰਾਮੂਵਾਲਾ, ਕੌਰ ਸਿੰਘ ਵਾਲਾ, ਗੁਰੂਸਰ ਤੇ ਹਮੀਰਗੜ੍ਹ। ਅਕਲੀਆ ਪਹਿਲਾਂ ਹੀ ਜਲਾਲ ਦੇ ਸਹੁਰਿਆਂ ਦਾ ਪਿੰਡ ਸੀ ਇਸ ਤਰ੍ਹਾਂ ਇਹ ਸਾਰੇ ਪਿੰਡਾਂ ਨੂੰ ‘ਅੱਠ ਜਲਾਲ’ ਕਿਹਾ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਨੇ ਤੋਂ ਮੁਕਤਸਰ ਜਾਂਦੇ ਹੋਏ ਇੱਥੇ ਠਹਿਰੇ ਸਨ।

ਮੁਸਲਮਾਨਾਂ ਵਲੋਂ 100 ਸਾਲ ਪਹਿਲੇ ਬਣਾਈ ਹੋਈ ਮਸੀਤ ਜੋ ਇਸ ਇਲਾਕੇ ਵਿੱਚ ਇੱਕੋ ਇੱਕ ਮਸੀਤ ਹੈ ਜਿੱਥੇ ਰੋਜ਼ ਨਮਾਜ਼ ਪੜ੍ਹੀ ਜਾਂਦੀ ਹੈ ਤੇ ਜਿਸਦਾ ਇੰਤਜ਼ਾਮ ਵਕਫ ਬੋਰਡ ਵਲੋਂ ਹੈ। ਇੱਥੇ ਸੰਤ ਕਰਨੈਲ ਦਾਸ ਦਾ ਡੇਰਾ, ਸੰਤ ਭੋਲਾ ਨਾਥ ਦੀ ਸਮਾਧ ਤੇ ਕਾਲੀ ਜੀਭ ਵਾਲੇ ਸੰਤ ਦੀ ਕੋਠੜੀ ਵਰਨਣਯੋਗ ਜਗ੍ਹਾ ਹਨ।

ਉੱਚੇ ਚਰਿੱਤਰ ਝ ਵਾਲਾ ਡਾਕੂ ਜੰਗੀਰ ਇਸੇ ਪਿੰਡ ਦਾ ‘ਨਿਵਾਸੀ ਸੀ। ਇੱਕ ਵਿਅਕਤੀ ਅਜ਼ਾਦ ਹਿੰਦ ਫੌਜ ਵਿੱਚ ਭਰਤੀ ਸੀ ਜਿਸ ਨੂੰ ਤਾਮਰ ਪੱਤਰ ਪ੍ਰਦਾਨ ਕੀਤਾ ਗਿਆ। ਕੁਲਦੀਪ ਮਾਣਕ ਉਰਫ ਲਤੀਫ਼ ਮੁਹੰਮਦ ਇੱਕ ਮਸ਼ਹੂਰ ਗਾਇਕ ਤੇ ਕਿੱਸਾਕਾਰ ਨੇ ਇਸ ਪਿੰਡ ਨੂੰ ਬਹੁਤ ਮਸ਼ਹੂਰ ਕੀਤਾ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!