ਜਾਫਰ ਵਾਲਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਜਾਫਰ ਵਾਲਾ ਕੋਟ ਈਸੇ ਖਾਂ – ਖੰਭਾ ਸੜਕ ਤੋਂ 9 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 22 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਜਾਫਰ ਵਾਲਾ, ਦੋ ਭਰਾਵਾਂ ਜਾਫਰ ਤੇ ਮੂਸਾ ਦਾ ਵਸਾਇਆ ਹੋਇਆ ਹੈ। ਪਿੰਡ ਦਾ ਨਾਂ ਵੱਡੇ ਭਰਾ ਜਾਫਰ ਦੈਨਾਂ ‘ਤੇ ਰੱਖਿਆ ਗਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਸਾਰਾ ਪਿੰਡ ਮੁਸਲਮਾਨਾਂ ਪਿੰਡ ਸੀ ਤੇ ਵੰਡ ਤੋਂ ਬਾਅਦ ਲਹੌਰ ਜ਼ਿਲ੍ਹੇ ਤੋਂ ਲੋਕ ਇੱਥੇ ਆ ਕੇ ਵੱਸੇ ਹਨ। ਜ਼ਿਆਦਾ ਗਿਣਤੀ ਜੱਟ ਸਿੱਖਾਂ ਦੀ ਹੈ ਅਤੇ ਕੁਝ ਇਸਾਈ ਧਰਮ ਦੇ ਲੋਕ ਵੀ ਹਨ।
ਪਿੰਡ ਦੇ ਦੱਖਣ ਵਾਲੇ ਪਾਸੇ ਇੱਕ ਮੁਸਲਮਾਨ ‘ਕੜਕੇ ਸ਼ਾਹ’ ਦੇ ਨਾਂ ਦੀ ਕਬਰ ਮਸ਼ਹੂਰ ਹੈ। ਇਸ ਕਬਰ ‘ਤੇ ਹਰ ਵੀਰਵਾਰ ਚਰਾਗ ਜਲਾਏ ਜਾਂਦੇ ਹਨ ਅਤੇ ਹਰ ਸਾਲ ਇਸ ਥਾਂ ‘ਤੇ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ