ਜੀਉਵਾਲ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਜੀਉਵਾਲ ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ ਵੀ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਹੋਂਦ ਵਿੱਚ ਆਇਆਂ ਤਕਰੀਬਨ ਚਾਰ ਸੌ ਸਾਲ ਹੋ ਗਏ ਹਨ। ਇੱਥੇ ਹੀ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਅਤੇ ਅਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਹੋਇਆ ਸੀ। ਗੁਰੂ ਸਾਹਿਬਾਂ ਦੇ ਜਨਮਾਂ ’ਤੇ ਬਹੁਤ ਸਾਰੇ ਪੀਰਾਂ ਨੇ ਇਸ ਸਥਾਨ ‘ਤੇ ਪਹੁੰਚ ਕੇ ਲੰਮੀ ਉਮਰ ਤੇ ਪ੍ਰਸੰਨ ਜੀਵਨ ਦੀ ਕਾਮਨਾ ਕੀਤੀ ਸੀ। ਉਸ ਸਮੇਂ ਤੋਂ ਇਸ ਛੋਟੇ ਜਿਹੇ ਪਿੰਡ ਦਾ ਨਾਮ ‘ਜੀਊਵਾਲ’ ਪੈ ਗਿਆ। ਗੁਰੂ ਸਾਹਿਬਾਨ ਦੇ ਜਨਮ ਅਸਥਾਨ ਨੂੰ ‘ਗੁਰਦੁਆਰ ਸ਼ੀਸ਼ਮਹਲ’ ਕਿਹਾ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ