ਜੈਨਪੁਰ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਜੈਨਪੁਰ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚਾਰ ਸੌ ਸਾਲ ਪਹਿਲਾਂ ਅੱਜੀ ਨਾਗਰਾ ਨਾਂ ਦੇ ਬਜ਼ੁਰਗ ਨੇ ਅਤੇ ਉਸ ਦੇ ਪੋਤਰੇ ਜੱਸਾ ਨਾਗਰਾ ਨੇ ਸਿਆਲਕੋਟ ਤੋਂ ਆ ਕੇ ਵਸਾਇਆ। ਇਸ ਪਿੰਡ ਦਾ ਕੋਈ ਸਦੀਵੀ ਨਾਂ ਨਹੀਂ ਸੀ। ਸੰਨ 1884 ਦੇ ਬੰਦੋਬਸਤ ਦੇ ਕਾਗਜ਼ਾਂ ਅਨੁਸਾਰ ਪਿੰਡ ਦੇ ਸਾਰੇ ਲੋਕਾਂ ਨੇ ਪਿੰਡ ਦੇ ਮੋਢੀ ਜੈਨੇ ਦੇ ਨਾਂ ਤੇ ਪਿੰਡ ਦਾ ਨਾਂ ‘ਜੈਨਪੁਰ’ ਰੱਖਣ ਦਾ ਫੈਸਲਾ ਕੀਤਾ। ਮੌਜੂਦਾ ਪਿੰਡ ਵੱਸਣ ਤੋਂ ਪਹਿਲਾਂ ਇੱਥੇ ‘ਸਲੋਹ’ ਪਿੰਡ, ਜੋ ਬੜਾ ਵੱਡਾ ਵਪਾਰਕ ਕੇਂਦਰ ਸੀ, ਦਾ ਥੇਹ ਹੈ। ਪਿੰਡ ਵਿੱਚ ਉਸ ਸਮੇਂ ਦਾ ਖੂਹ ਮੌਜੂਦ ਹੈ ਜੋ ਪਾਣੀ ਲਈ ਵਰਤਿਆ ਜਾਂਦਾ ਹੈ। ਇਸਨੂੰ ਬਾਗ ਵਾਲਾ ਖੂਹ ਕਿਹਾ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ