ਜੌੜਾ
ਸਥਿਤੀ :
ਤਹਿਸੀਲ ਤਰਨਤਾਰਨ ਦਾ ਪਿੰਡ ਜੌੜਾ, ਤਰਨਤਾਰਨ-ਪੱਟੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੰਡੋਕੇ ਤੋਂ 2 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜੌੜਾ ਤੇ ਜੰਡੋ ਦੋ ਭਰਾ ਸਨ। ਜੌੜਾ ਦੇ ਨਾਂ ਤੇ ਜੌੜਾ ਪਿੰਡ ਵੱਸਿਆ ਅਤੇ ਜੰਡੋ ਦੇ ਨਾਂ ਤੇ ਜੰਡੋਕੇ ਪਿੰਡ ਵੱਸਿਆ। ਦੋਵੇਂ ਪਿੰਡ ਨੇੜੇ ਨੇੜੇ ਹਨ। ਦੱਸਿਆ ਜਾਂਦਾ ਹੈ ਕਿ ਪਾਡਵਾਂ ਦਾ ਅਤੇ ਸੀਤਾ ਦਾ ਬਨਵਾਸ ਇਸ ਇਲਾਕੇ ਵਿੱਚ ਕੱਟੇ ਜਾਣ ਦਾ ਸੰਬੰਧ ਇਸ ਪਿੰਡ ਨਾਲ ਜੁੜਿਆ ਹੈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਵੀ ਇਸ ਇਲਾਕੇ ਵਿਚੋਂ ਲੰਘੇ ਸਨ ਪਰ ਉਹਨਾਂ ਦੀ ਕੋਈ ਯਾਦਗਾਰ ਪਿੰਡ ਵਿੱਚ ਨਹੀਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ