ਜੱਸੋਵਾਲ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਜੱਸੋਵਾਲ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੋਂ। ਕਿਲੋਮੀਟਰ ਹੈ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ ਵੀ । ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੌਣੇ ਤਿੰਨ ਸੌ ਸਾਲ ਪਹਿਲਾਂ ਇਹ ਪਿੰਡ, ਦੰਦਿਆਲ ਦੀ ਲੜਕੀ ਜੱਸੋ ਦੇ ਨਾਂ ਤੇ ਵੱਸਿਆ ਜਿਸ ਨੂੰ ਆਪਣੇ ਪੇਕਿਆ ਤੋਂ ਇਸ ਪਿੰਡ ਦੀ ਜ਼ਮੀਨ ਮਿਲੀ ਸੀ। ਜੱਸੇ ਤੋਂ ਪਿੰਡ ਦਾ ਨਾਂ ਜੱਸੋਵਾਲ ਪੈ ਗਿਆ। ਇਸ ਪਿੰਡ ਵਿੱਚ ਜ਼ਿਆਦਾ ਪੁਰੇਵਾਲ ਜੱਟਾਂ ਦੇ ਘਰ ਹਨ।
ਇਹ ਪਿੰਡ ਬੱਬਰ ਅਕਾਲੀਆਂ ਦਾ ਗੜ੍ਹ ਰਿਹਾ ਹੈ ਅਤੇ ਪੂਰੇ ਵੀਹ ਸਾਲ ਪਿੰਡ ਵਿੱਚ ਪੁਲੀਸ ਚੌਕੀ ਰਹੀ ਜਿਸ ਦਾ ਪਿੰਡ ਵਾਸੀਆਂ ਨੂੰ ਹਰਜਾ ਉਠਾਉਣਾ ਪਿਆ। ਇੱਥੋਂ ਦੇ 12 ਵਿਅਕਤੀਆਂ ਨੇ ਬੱਬਰ ਅਕਾਲੀ ਲਹਿਰ ਸਮੇਂ ਜੇਲ੍ਹਾਂ ਕੱਟੀਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ