ਝਿੱਕਾ ਲਧਾਣਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਇੱਕਾ ਲਧਾਣਾ, ਬੰਗਾ-ਗੜ੍ਹਸ਼ੰਕਰ ਸੜਕ ਤੇ ਸਥਿਤ ਹੈ ਅਤੇ ਬੰਗਾ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ : ਸੰਨ 1765 ਈ. ਤੋਂ ਪਹਿਲਾਂ ਇਸ ਪਿੰਡ ਵਿੱਚ ਲੱਧੇ ਖਾਂ ਇੱਕ ਰੰਘੜ ਰਹਿੰਦਾ ਸੀ। ਜਿਸ ਦੇ ਨਾਂ ਤੇ ਪਿੰਡ ਦਾ ਨਾਂ ਲੱਧੇਆਣਾ ਪੈ ਗਿਆ। ਉਸ ਵਕਤ ਪਿੰਡ ਦੀ ਜ਼ਮੀਨ ਕੁਝ ਉੱਚੀ ਸੀ ਅਤੇ ਕੁਝ ਨੀਵੀਂ। ਉੱਚੀ ਥਾ ਵਾਲਾ ਵੱਖਰਾ ਪਿੰਡ ਉੱਚਾ ਲਧਾਣਾ ਬਣ ਗਿਆ ਅਤੇ ਨੀਵੀਂ ਥਾਂ ਵਾਲਾ ਪਿੰਡ ‘ਝਿੱਕਾ ਲਧਾਣਾ’ ਬਣ ਗਿਆ। 1765 ਈ. ਵਿੱਚ ਸਿੱਖਾ ਨੇ ਸਰਹੰਦ ਦਾ ਇਲਾਕਾ ਜਿੱਤ ਕੇ ਹਿੱਸੇ ਵੰਡ ਕੀਤੀ। ਚੜ੍ਹਤ ਸਿੰਘ ਜਿਹੜਾ ਕਿ ਰਕੱੜਾ ਪਿੰਡ ਦਾ ਰਹਿਣ ਵਾਲਾ ਸੀ, ਕਾਠੀ ਅਸਵਾਰੀ ਕਰਕੇ ਸੈਲਾਂ ਖੁਰਦ ਤੇ ਬੰਗਾ ਤੱਕ ਇਲਾਕ ਆਪਣੇ ਕਬਜ਼ੇ ਵਿੱਚ ਕਰਕੇ ਇਲਾਕੇ ਦਾ ਸਰਦਾਰ ਬਣ ਗਿਆ। ਚੜ੍ਹਤ ਸਿੰਘ ਨੇ ਮਜਾਰੀ ਅਤੇ ਨੂਰਪੁਰ ਪਿੰਡ ਤੋਂ ਸੈਣੀ ਬਰਾਦਰੀ ਦੇ ਲੋਕ ਲਿਆ ਕੇ ਸੈਣੀਆਂ ਦੇ ਗਿਆਰਾਂ ਘਰ ਵਸਾ ਦਿੱਤੇ। ਉਸਨੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਰੰਘੜ ਲੋਕ ਪਿੰਡ ਛੱਡ ਕੇ ਹੋਰ ਪਿੰਡਾਂ ਵਿੱਚ ਜਾ ਵੱਸੇ। ਬਾਅਦ ਵਿੱਚ ਪੰਜਾਬ ਦੇ ਸੂਬੇ ਬਣਾਏ ਗਏ ਜਿਸ ਵਿਚੋਂ ਇੱਕਾ ਲਧਾਣਾ ਵੀ ਇੱਕ ਸੂਬਾ ਸੀ। ਖਜ਼ਾਨ ਸਿੰਘ ਰਾਮਗੜ੍ਹੀਆ ਇਸ ਸੂਬੇ ਦਾ ਗਵਰਨਰ ਸੀ। ਇਸ ਪਿੰਡ ਦਾ ਰਾਮਗੜ੍ਹੀਆ ਮਿਸਤਰੀ ਲਹਿਣਾ ਸਿੰਘ ਬੱਬਰ ਪਾਰਟੀ ਨੂੰ ਹੱਥੀਂ ਹਥਿਆਰ ਬਣਾ ਕੇ ਸਪਲਾਈ ਕਰਦਾ ਹੁੰਦਾ ਸੀ। ਇਸ ਪਿੰਡ ਦੇ ਕਈ ਲੋਕਾਂ ਨੇ ਨਨਕਾਣਾ ਸਾਹਿਬ ਦੇ ਮੋਰਚੇ, ਜੈਤੋ ਦੇ ਮੋਰਚੇ, ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ