ਝੰਡੂ ਕੇ
*ਤਹਿਸੀਲ ਸਰਦੂਲਗੜ੍ਹ ਦਾ ਪਿੰਡ ਝੰਡ ਕੇ, ਮਾਨਸਾ – ਸਰਦੂਲਗੜ੍ਹ ਸੜਕ ਤੋਂ 4 ਕਿਲੋਮੀਟਰ ਦੂਰ ਤੇ ਮਾਨਸਾ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਪੌਣੇ ਤਿੰਨ ਸੌ ਸਾਲ ਪਹਿਲੇ ਪਿੰਡ ‘ਬਨਾਲਾ’ ਤੋਂ ਆਏ ਦੋ ਮੌਕੇ ਭਰਾਵਾਂ ਝੰਡੂ ਤੇ ਕਨੂੰ ਨੇ ਬੰਨ੍ਹਿਆ। ਕਿਹਾ ਜਾਂਦਾ ਹੈ ਕਿ ਇੱਥੇ ਜੰਗਲ ਬੀਆਬਾਨ ਵਿੱਚ ਸ਼ਕਰਪੁਰੀ ਨਾਂ ਦਾ ਫ਼ਕੀਰ ਰਿਹਾ ਕਰਦਾ ਸੀ ਅਤੇ ਸ਼ੇਰ ਆ ਕੇ ਉਸ ਪਾਸ ਬੈਠਦਾ ਅਤੇ ਸੰਤ ਦੇ ਤਪੱਸਿਆ ਕਰਨ ਵੇਲੇ ਉਸ ਦੀ ਪ੍ਰਕਰਮਾ ਕਰਦਾ ਸੀ। ਝੰਡੂ ਬਹੁਤ ਦਲੇਰ ਸੀ ਤੇ ਕਹਿਣ ਅਨੁਸਾਰ ਕਣਕ ਦੇ ਭਰੇ ਗੱਡੇ ਨੂੰ ਲੱਤ ਮਾਰ ਕੇ ਉਲਟਾ ਦੇਂਦਾ ਸੀ ਨਾਲ ਹੀ ਬਹੁਤ ਦਾਨੀ ਵੀ ਸੀ ਅਤੇ ਮਰਾਸੀ ਨੂੰ ਦਿਲ ਖੋਲ੍ਹਕੇ ਦਾਨ ਦਿੰਦਾ ਸੀ। ਉਸਦਾ ਭਰਾ ਕੰਜੂਸ ਸੀ। ਪਿੰਡ ਦਾ ਨਾਂ ਝੰਡੂ ਦੇ ਨਾਂ ਤੇ ਪੈ ਗਿਆ ਤੇ ਉਸਦੀ ਔਲਾਦ ਪਿੰਡ ਵਿੱਚ ਹੁਣ ਤੱਕ ਹੈ ਜਦਕਿ ਕਨੂੰ ਬੇਔਲਾਦਾ ਹੀ ਰਹਿ ਗਿਆ।
ਪਿੰਡ ਵਿੱਚ ਬਾਬਾ ਸ਼ੱਕਰ ਪੁਰੀ ਦੀ ਸਮਾਧ ‘ਤੇ ਹਰ ਮੰਗਲਵਾਰ ਇਕੱਠ ਹੁੰਦਾ ਹੈ। 34. टुलेहाल /
ਸਥਿਤੀ :
है। ਤਹਿਸੀਲ ਸਰਦੂਲਗੜ੍ਹ ਦਾ ਪਿੰਡ ਦੂਲੋਵਾਲ, ਮਾਨਸਾ – ਸਰਸਾ ਸੜਕ ਤੇ ਸਥਿਤ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਮੋੜ੍ਹੀ ਧੂੜਕੋਟ ਤੋਂ ਆਏ ਤਾਏ-ਚਾਚੇ ਦੇ ਪੁੱਤਰ ਦੂਲੋ ਤੇ ਭਾਗੂ ਨੇ ਗੱਡੀ ਸੀ। ਭਾਗੂ ਦੇ ਬੇ-ਔਲਾਦਾ ਹੋਣ ਕਾਰਨ ਪਿੰਡ ਦਾ ਨਾਂ ਦੂਲੋ ਦੇ ਨਾਂ ‘ਤੇ ਦੂਲੋਵਾਲ ਪਿਆ। ਇਹ ਪਿੰਡ ਤਕਰੀਬਨ ਢਾਈ ਸੌ ਸਾਲ ਪੁਰਾਣਾ ਹੈ ਤੇ ਇਸ ਵਿੱਚ ਦੋ ਪੱਤੀਆਂ ਦੂਲੋ ਤੇ ਭਾਗੋ ਦੀਆਂ ਹਨ।
ਇੱਥੇ ਇੱਕ ਸਿੱਧ ਭੋਏ ਦੀ ਸਮਾਧੀ ਹੈ ਜੋ ਆਪਣੇ ਵਿਆਹ ਦਾ ਮੁਕਲਾਵਾ ਲੈ ਕੇ ਆ ਰਿਹਾ ਸੀ ਤੇ ਮੁਸਲਮਾਨ ਲੁਟੇਰਿਆਂ ਨਾਲ ਮੁਕਾਬਲਾ ਕਰਦਾ ਮਾਰਿਆ ਗਿਆ ਸੀ। ਉਸ ਦੀ ਯਾਦ ਵਿੱਚ ਹਰ ਨਿਰਜਲਾ ਅਕਾਦਸ਼ੀ ਨੂੰ ਭਾਰੀ ਮੇਲਾ ਲਗਦਾ ਹੈ ਤੇ ਬਾਬਾ ਸਿੱਧ ਭੋਏ ਦੀ ਸਮਾਧ ਉੱਪਰ ਸੁੱਖਾਂ ਉਤਾਰੀਆਂ ਜਾਂਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ