ਝੱਖੜ ਵਾਲਾ
ਸਥਿਤੀ :
ਤਹਿਸੀਲ ਜੈਤੋਂ ਦਾ ਪਿੰਡ ਝੱਖੜਵਾਲਾ, ਫਰੀਦਕੋਟ-ਬਾਜਾਖਾਨਾ-ਬਠਿੰਡਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਮੋੜ੍ਹੀ ਲਗਭਗ 185 ਸਾਲ ਪਹਿਲਾਂ ‘ਬਾਬਾ ਝੱਖੜ ਸਿੰਘ ਢਿੱਲੋਂ ਨੇ ਗੱਡੀ ਸੀ। ਇਹ ਮਿਤੀ ਬਾਬਾ ਜੀ ਦੀ ਸਮਾਧ ਉਪਰ ਅੰਕਤ ਹੈ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੀ ਸ਼ੁਰੂ ਤੋਂ ਹੀ ਵਾਂਦਰ ਸਿੰਘ ਨਾਲ ਦੁਸ਼ਮਣੀ ਸੀ। ਬਾਬਾ ਜੀ ਵਾਂਦਰ ਸਿੰਘ ਦੇ ਨਾਲ ਲੜਦੇ ਹੋਏ ਸੰਮਤ 2003 ਵਿੱਚ ਲੜਾਈ ਵਿੱਚ ਸ਼ਹੀਦ ਹੋ ਗਏ। ਪਿੰਡ ਵਾਂਦਰਾਂ ਦੇ ਖੇਤਾਂ ਵਿੱਚ ਅੱਜ ਵੀ ਬਾਬਾ ਜੀ ਦੀ ਸਮਾਧ ਹੈ ਤੇ ਸਾਰੇ ਢਿੱਲੋਂ ਗੋਤ ਦੇ ਲੋਕ ਹਰ ਸਾਲ ਮੇਲੇ ਵਾਂਗ ਉੱਥੇ ਮਿੱਟੀ ਕੱਢਣ ਜਾਂਦੇ ਹਨ।
ਇਸ ਪਿੰਡ ਵਿੱਚ ਨਾਈ, ਮਿਸਤਰੀ, ਬਾਜ਼ੀਗਰ, ਜੁਲਾਹੇ, ਪੰਡਤ ਆਦਿ ਬਰਾਦਰੀ ਦੇ ਲੋਕ ਰਹਿੰਦੇ ਹਨ। ਜ਼ਿਆਦਾ ਲੋਕ ਢਿੱਲੋਂ ਗੋਤ ਦੇ ਨਾਲ ਸੰਬਧਿਤ ਹਨ, ਪ੍ਰੰਤੂ ਸਿੱਧੂ, ਬਰਾੜ, ਸੰਧੂ, ਉਪਲ ਗੋਤਾਂ ਦੇ ਲੋਕ ਵੀ ਕਾਫੀ ਗਿਣਤੀ ਵਿੱਚ ਮੌਜੂਦ ਹਨ। ਪਿੰਡ ਵਿੱਚ ਦੇ ਧਰਮਸ਼ਾਲਾ ਤੇ ਇੱਕ ਪੁਰਾਣਾ ਡੇਰਾ ਹੈ ਜੋ ਤਿੰਨ ਪਿੰਡਾਂ ਦੀ ਹੱਦ ‘ਤੇ ਹੈ। ਡੇਰੇ ਦੇ ਬਾਬਾ ਜੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਲੋਕਾਂ ਦੀ ਅਗਵਾਈ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ