ਝੱਲੀਆਂ ਕਲਾਂ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਝੱਲੀਆਂ ਕਲਾਂ ਰੂਪ ਨਗਰ – ਚਮਕੌਰ ਸਾਹਿਬ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 9 ਕਿਲੋਮੀਟਰ ਦੀ ਦੂਰੀ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਝੱਲੀ ਗਿੱਲ ਗੋਤ ਦੇ ਦੋ ਸੱਕੇ ਭਰਾਵਾਂ ਬਾਬਾ ਤਖਤਾ ਸਿੰਘ ਤੇ ਬਾਬਾ ਬਖਤਾ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਮੋਟ ਤੋਂ ਆ ਕੇ ਇੱਥੇ ਵਸਾਇਆ। ਪਿੰਡ ਦਾ ਨਾਂ ਬਾਬਿਆਂ ਦੇ ਗੋਤ ਝੱਲੀ ਗਿੱਲ ਕਾਰਨ ਪਿਆ। ਇਸ ਪਿੰਡ ਵਿੱਚ ਸਿਰਫ ਝੱਲੀ ਗੋਤ ਦੇ ਜ਼ਿਮੀਂਦਾਰ ਵਸਦੇ ਹਨ। ਇਸ ਗੋਤ ਵਾਲਿਆਂ ਨੇ ਬਾਅਦ ਵਿੱਚ ਝੱਲੀਆਂ ਖੁਰਦ ਅਤੇ ਸਿੰਬਲ ਝੱਲੀਆਂ ਪਿੰਡ ਵੀ ਵਸਾਏ। ਇਹ ਪਿੰਡ ਦੂਜਿਆਂ ਨਾਲੋਂ ਵੱਡਾ ਹੋਣ ਕਰਕੇ ਝੱਲੀਆਂ ਕਲਾਂ ਅਖਵਾਉਣ ਲੱਗ ਪਿਆ।
ਇਹ ਪਿੰਡ ਅੰਗਰੇਜ਼ੀ ਰਾਜ ਸਮੇਂ ਆਲੇ ਦੁਆਲੇ ਦੇ 22 ਪਿੰਡਾਂ ਦੀ ਜ਼ੈਲ ਸੀ ਜਿਸ ਦੇ ਜ਼ੈਲਦਾਰ ਸ. ਰਘਬੀਰ ਸਿੰਘ ਸਨ। ਇਹਨਾਂ ਦੇ ਪਰਿਵਾਰ ਨੂੰ ਜ਼ੈਲਦਾਰਾਂ ਦਾ ਟੱਬਰ ਕਿਹਾ ਜਾਂਦਾ ਹੈ। ਪਿੰਡ ਵਿੱਚ ਹੋਰ ਜਾਤਾਂ ਦੇ ਲੋਕ ਹਰੀਜਨ, ਝਿਊਰ, ਤਰਖਾਣ, ਲੁਹਾਰ, ਬ੍ਰਾਹਮਣ, ਘੁਮਾਰ, ਨਾਈ ਆਦਿ ਵੀ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ