ਠੱਠਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਠੱਠਾ ਜ਼ੀਰਾ-ਠੱਠਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੂਟੇਵਾਲਾ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਬੁਨਿਆਦ ਅੱਜ ਤੋਂ ਸਵਾ ਤਿੰਨ ਸੌ ਸਾਲ ਪਹਿਲਾਂ ਰੱਖੀ ਗਈ ਸੀ। ਰਾਜਾ ਫਰੀਦਕੋਟ ਦੇ ਅਹਿਲਕਾਰ ਘੁਮੰਡ ਸਿੰਘ ਤੇ ਮੀਹਾਂ ਸਿੰਘ ਚਾਹਲ ਨੂੰ ਫਰੀਦਕੋਟ ਛੱਡਣਾ ਪਿਆ ਤੇ ਉਹ ਇੱਥੇ ਆ ਵਸੇ। ਕਿਹਾ ਜਾਂਦਾ ਹੈ ਕਿ ਨਾਲ ਵਾਲੇ ਲੋਹਕੇ ਪਿੰਡ ਦੇ ਰਹਿਣ ਵਾਲੇ ਰਾਤ ਨੂੰ ਪਿੰਡ ਦੀ ਮੋੜ੍ਹੀ ਪੁੱਟ ਜਾਂਦੇ ਸਨ ਜੋ ਅਗਲੇ ਦਿਨ ਫੇਰ ਗੱਡਣੀ ਪੈਂਦੀ ਸੀ। ਘੁਮੰਡ ਸਿੰਘ ਨੇ ਮਹਾਰਾਜਾ ਫਰੀਦਕੋਟ ਦੀ ਮਦਦ ਮੰਗੀ ਅਤੇ ਉੱਥੋਂ ਕੁੱਝ ਆਦਮੀ ਆਏ। ਲੋਹਕੇ ਪਿੰਡ ਵਾਲੇ ਕਹਿਣ ਲੱਗੇ ਅਸੀਂ ਤੇ ‘ਠੱਠਾ ਕਰਦੇ ਸਾਂ ਸਾਨੂੰ ਪਿੰਡ ਵੱਸਣ ਤੇ ਕੋਈ ਇਤਰਾਜ਼ ਨਹੀਂ। ਇਸ ਤਰ੍ਹਾਂ ਪਿੰਡ ਦਾ ਨਾਂ ‘ਠੱਠਾ’ ਪੈ ਗਿਆ। ਦਰਿਆ ਦੇ ਕਿਨਾਰੇ ‘ਤੇ ਵੱਸਣ ਕਰਕੇ ਇਸ ਪਿੰਡ ਦੇ ਸਾਰੇ ਮਕਾਨ ਢੱਠ ਗਏ ਅਤੇ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਦੂਜੀ ਆਬਾਦੀ ‘ਠੱਠਾਂ ਦਲੇਰ ਸਿੰਘ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਪਿੰਡ ਦੀ ਜ਼ਿਆਦਾ ਆਬਾਦੀ ਸੰਧੂ ਗੋਤ ਦੇ ਜੱਟਾਂ ਦੀ ਹੈ ਅਤੇ ਤੀਜਾ ਹਿੱਸਾ ਆਬਾਦੀ ਹਰੀਜਨਾਂ ਦੀ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਡਰੋਲੀ ਭਾਈ ਨੂੰ ਜਾਂਦੇ ਹੋਏ ਇੱਥੇ ਠਹਿਰੇ ਸਨ ਅਤੇ ਪਿੰਡ ਦੀ ਮੋੜ੍ਹੀ ਗੱਡਣ ਵਾਲੀ ਜਗ੍ਹਾ ਤੇ ਆਲੀਸ਼ਾਨ ਗੁਰਦੁਆਰਾ ਹੈ। ਹਰ ਮੱਸਿਆ, ਮਾਘੀ ਤੇ ਵਿਸਾਖੀ ਨੂੰ ਇੱਥੇ ਮੇਲਾ ਲੱਗਦਾ ਹੈ। ਪਿੰਡ ਦੇ ਉੱਤਰ ਵੱਲ ਸੰਤ ਪੂਰਨਾ ਨੰਦ ਦੀ ਸਮਾਧੀ ਹੈ ਜਿੱਥੇ ਹਰ ਸਾਲ ਸੰਤਾਂ ਦਾ ਦਿਨ ਮਨਾਇਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ