ਡਾਢੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਡਾਢੀ ਰੂਪ ਨਗਰ – ਨੰਗਲ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਕੁਝ ਇਲਾਕਾ ਜੋ ਵਾਹੀ ਅਧੀਨ ਹੈ ਉਹ ਬਹੁਤ ਉਪਜਾਊ ਹੈ ਪਰ ਬਾਕੀ ਦਾ ਇਲਾਕਾ ਅਤਿ ਦਾ ਉੱਚਾ ਨੀਵਾਂ ਹੈ। ਇੱਥੇ ਜੇ ਬਾਰਸ਼ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਅਤੇ ਜੇ ਔੜ ਲਗਦੀ ਹੈ ਤਾਂ ਉਹ ਵੀ ਹੱਦ ਤੋਂ ਜ਼ਿਆਦਾ। ਇਹੀ ਕਾਰਨ ਇਸ ਤਿੰਨ ਸੌ ਸਾਲ ਪਹਿਲਾਂ ਵੱਸੀ ਧਰਤੀ ਨੂੰ ‘ਡਾਢੀ ਧਰਤੀ’ ਕਿਹਾ ਜਾਣ ਲੱਗ ਪਿਆ ਅਤੇ ਇਸ ਤੋਂ ਪਿੰਡ ਦਾ ਨਾਂ ‘ਡਾਢੀ’ ਹੀ ਪ੍ਰਚਲਤ ਹੋ ਗਿਆ। ਪਿੰਡ ਵਿੱਚ ਸਾਰੀਆਂ ਜਾਤਾਂ ਦੇ ਲੋਕ ਹਨ, ਪਛੜੀਆਂ ਜਾਤਾਂ ਦੇ ਲੋਕ ਮਜ਼ਦੂਰੀ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ