ਡੂਮਛੇੜੀ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਡੂਮਛੇੜੀ, ਮੌਰਿੰਡਾ – ਸਰਹੰਦ ਸੜਕ ਤੋਂ 1 ਕਿਲੋਮੀਟਰ ਅਤੇ ਮੋਰਿੰਡਾ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਨੀਂਹ ਦੋ ਭਰਾਵਾਂ ਡਮਾ ਅਤੇ ਗੁਮਾ ਨੇ 230 ਸਾਲ ਪਹਿਲਾਂ ਰੱਖੀ। ਡੁੰਮੇ ਦੇ ਨਾਂ ਤੇ ਡੂਮਛੇੜੀ ਪਿੰਡ ਵੱਸ ਗਿਆ। ਪਿੰਡ ਵਿੱਚ ਤਕਰੀਬਨ ਸਭ ਜਾਤਾਂ ਦੇ ਲੋਕ ਵੱਸਦੇ ਹਨ। ਪਿੰਡ ਵਿੱਚ ਗੁੱਗੇ ਦੀ ਮਾੜੀ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ।”
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ