ਢਾਹਾਂ
ਸਥਿਤੀ :
ਤਹਿਸੀਲ ਨਵਾ ਸ਼ਹਿਰ ਦਾ ਪਿੰਡ ਢਾਹਾਂ, ਬੰਗਾ-ਫਗਵਾੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਹਸ਼ਿਆਰਪੁਰ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਵੀ ਇੱਕ ਪਿੰਡ ਢਾਹਾਂ ਹੈ। ਤਕਰੀਬਨ ਢਾਈ ਸੌ ਸਾਲ ਪਹਿਲਾਂ ਉੱਥੋਂ ਕੁਝ ਲੋਕ ਇਸ ਪਿੰਡ ਵਾਲੀ ਜਗ੍ਹਾ ਤੇ ਆ ਕੇ ਵੱਸ ਗਏ। ਇੱਥੇ ‘ਲਾਲਪੁਰ ਮੁਗਲਾਂ’ ਦੇ ਮੁਸਲਮਾਨਾਂ ਦਾ ਕਬਜ਼ਾ ਸੀ।
ਇਹਨਾਂ ਨੇ ਕੁਝ ਲੋਕਾਂ ਨੂੰ ਇੱਥੇ ਆ ਕੇ ਵਸਾਇਆ ਜੋ ਕੰਗ, ਗਿੱਲ, ਚਾਹਲ, ਬੱਬਰ, ਚੀਮੇ ਅਤੇ ਧਾਰੀਵਾਲ ਗੋਤ ਦੇ ਸਨ । ਇਹਨਾਂ ਸਾਰੇ ਲੋਕਾਂ ਨੇ ਮੁਸਲਮਾਨਾਂ ਨਾਲ ਲੜਾਈ ਕਰਕੇ ਉਹਨਾਂ ਨੂੰ ਭਜਾ ਦਿੱਤਾ ਅਤੇ ਜ਼ਮੀਨ ਦਾ ਕਬਜ਼ਾ ਕਰਕੇ ਪਿੰਡ ਦਾ ਨਾਂ ‘ਢਾਹਾ’ ਰੱਖ ਦਿੱਤਾ।
ਪਿੰਡ ਵਿੱਚ ਬਾਬਾ ਗੰਗੂ ਸ਼ਾਹ ਦਾ ਦੇਹਰਾ ਹੈ । ਬਾਬਾ ਗੰਗੂ ਸ਼ਾਹ, ਗੁਰੂ ਅਮਰਦਾਸ ਜੀ ਨੇ ਜੋ 22 ਮੰਜੀਆਂ ਮੁਕਰਰ ਕੀਤੀਆਂ ਸਨ, ਉਹਨਾਂ ਵਿਚੋਂ ਇੱਕ ਮੰਜੀ ਦੇ ਮਾਲਕ ਸਨ। ਉਹਨਾਂ ਨੇ ਆਖਰੀ ਵਕਤ ਇਸ ਜਗ੍ਹਾ ਤੇ ਗੁਜ਼ਾਰਿਆ। ਪਿੰਡ ਵਿੱਚ ਇੱਕ ਜੋਗੀ ਪੀਰ ਦੀ ਜਗ੍ਹਾ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ