ਢਿਲਵਾਂ
ਸਥਿਤੀ :
ਜ਼ਿਲ੍ਹਾ ਕਪੂਰਥਲੇ ਦਾ ਬਲਾਕ ਢਿਲਵਾਂ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਿੱਚ ਬਾਬਾ ਲਾਹੋਰੀ ਸ਼ਾਹ ਦਾ ਮਕਬਰਾ ਅਤੇ ਬਾਬਾ ਬ੍ਰਹਮ ਦਾਸ ਦੀ ਸਮਾਧ ਹੈ ਜੋ ਦੋਵੇਂ ਹੀ ਇੱਕ ਪਹੁੰਚੇ ਹੋਏ ਸੰਤ ਦੇ ਚੇਲੇ ਸਨ। ਬਾਬਾ ਬ੍ਰਹਮ ਦਾਸ ਨੇ ਹੀ ਲੋਕਾਂ ਨੂੰ ਇਸ ਨੀਵੀਂ ਜਗ੍ਹਾ ਤੇ ਵੱਸਣ ਲਈ ਪ੍ਰੇਰਿਆ। ਬਾਬਾ ਲਾਹੌਰੀ ਸ਼ਾਹ ਨੇ ਪਿੰਡ ਨੂੰ ਜੰਗਲੀ ਜਾਨਵਰਾਂ ਅਤੇ ਨੀਵਾਨ ਵਾਲੀ ਥਾਂ ਤੇ ਹੜ੍ਹਾਂ ਦੀ ਮਾਰ ਤੋਂ ਬਚਾਇਆ ਤਾਂ ਹੀ ਲੋਕੀ ਇੱਥੇ ਵੱਸ ਸਕੇ। ਵਿਸਾਖੀ ਵਾਲੇ ਦਿਨ ਬਾਬਾ ਬ੍ਰਹਮ ਦਾਸ ਦੀ ਸਮਾਧ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ। ਇਸ ਪਿੰਡ ਤੇ ਢਿੱਲੋਂ ਅਮੀਰਾਂ ਦਾ ਕਬਜ਼ਾ ਰਿਹਾ ਹੈ ਜਿਸ ਕਰਕੇ ਪਿੰਡ ਦਾ ਨਾਂ ਢਿਲਵਾਂ ਪਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ