ਢੰਡ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਢੰਡ, ਛੇਹਰਟਾ-ਝਬਾਲ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਛੇਹਰਟਾ ਤੋਂ 10 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਾਬਾ ਸ਼ੇਖ ਫਰੀਦ ਦੇ ਸਮਕਾਲੀ ਸਾਈਂ ਫਕਰ ਦੀ ਮਜ਼ਾਰ ਦੇ ਆਲੇ ਦੁਆਲੇ ਵੱਸਿਆ ਹੋਇਆ ਹੈ। ਇਸਦਾ ਨਾਂ ਡੂੰਘੇ ਛੱਪੜ ਤੋਂ ਢੰਡ ਪਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਪਿੰਡ ਵਿੱਚ ਆਏ ਅਤੇ ਇੱਕ ਪਿੱਪਲ ਹੇਠਾਂ ਡੇਰਾ ਕੀਤਾ। ਇੱਥੇ ਹੀ ਉਹਨਾਂ ਦੀ ਯਾਦ ਵਿੱਚ ‘ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਦਾ ਪਿੱਪਲ ਸਾਹਿਬ’ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ