ਤਖਤ ਗੜ੍ਹ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਤਖਤਗੜ੍ਹ, ਨੂਰਪੁਰ ਬੇਦੀ – ਰੂਪ ਨਗਰ ਸੜਕ ‘ਤੇ ਸਥਿਤ ਅਤੇ ਕੀਰਤਪੁਰ ਰੇਲਵੇ ਸਟੇਸ਼ਨ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਪਿੰਡ ਦਾ ਨਾਂ ਇੱਕ ਰਾਜਪੂਤ ਰਾਜੇ ਦੇਵੀ ਸ਼ਾਹ ਦਾ ਕਿਲ੍ਹਾ ਤੇ ਤਖ਼ਤ ਹੋਣ ਕਰਕੇ ਹੀ ਤਖਤਗੜ੍ਹ ਪਿਆ। ਇਸੇ ਰਾਜੇ ਦਾ ਬਣਾਇਆ ਪਿੰਡ ਵਿੱਚ ਇੱਕ 500 ਸਾਲ ਪੁਰਾਣਾ ਤਲਾਬ ਹੈ। ਇਸ ਦੇ ਪਿੰਡ ਦੇ ਨਾਲ ਚਾਰ ਪਿੰਡ ਹਨ – ਤਖਤਗੜ੍ਹ, ਘੜੀਸਪੁਰ, ਟਪਰੀਆਂ ਅਤੇ ਢਾਹਾਂ। ਬ੍ਰਾਹਮਣ, ਖੱਤਰੀ, ਰਾਜਪੂਤ, ਜੱਟ, ਤਰਖਾਣ, ਝਿਊਰ, ਬਾਲਮੀਕ, ਛੀਂਬੇ ਅਤੇ ਸੈਣੀਆਂ ਦੀ ਮਿਲਵੀਂ ਵਸੋਂ ਵਿਚੋਂ 60 ਫੀਸਦੀ ਮਹਾਜਨ ਤੇ ਜੱਟ ਵਸੋਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ