ਤਲਵਾੜਾ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਤਲਵਾੜਾ, ਨੰਗਲ – ਭਾਖੜਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇੱਕ ਬਾਬਾ ਗੋਪਾਲਾ ਨੇ ਆ ਕੇ ਇਸ ਪਿੰਡ ਦਾ ਮੁੱਢ ਬੰਨ੍ਹਿਆ ਸੀ। ਉਸਦੇ ਪੁੱਤਰ ਭਗਤੇ ਨੇ ਬੰਸ ਨੂੰ ਅੱਗੇ ਤੋਰਿਆ ਅਤੇ ਮੌਜੂਦਾ ਪਿੰਡ ਵਾਸੀ ਉਸ ਦੀ ਹੀ ਔਲਾਦ ਦੱਸੀ ਜਾਂਦੀ ਹੈ। ਇੱਕ ਵੱਡੇ ਤਲਾਬ ਦੇ ਕੰਢੇ ‘ਤੇ ਵੱਸੇ ਹੋਣ ਕਰਕੇ ਇਸ ਪਿੰਡ ਦਾ ਨਾਂ ਪਹਿਲਾਂ ‘ਤਲਾਬ ਵਾਲਾ’ ਤੇ ਫੇਰ ‘ਤਲਵਾੜਾ’ ਪ੍ਰਚਲਿਤ ਹੋ ਗਿਆ।
ਇਸ ਪਿੰਡ ਵਿੱਚ 95 ਪ੍ਰਤੀਸ਼ਤ ਅਬਾਦੀ ਸੰਖਿਆਣ ਬ੍ਰਾਹਮਣਾਂ ਦੀ ਹੈ। ਬਾਕੀ ਜਾਤਾਂ ਵਿਚੋਂ ਤਰਖਾਣ, ਖੱਤਰੀ, ਨਾਈ ਅਤੇ ਝਿਊਰ ਆਦਿ ਵੀ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ