ਥੰਮਣ ਵਾਲਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਥੰਮਣ ਵਾਲਾ, ਮੋਗਾ – ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਹੇਸ਼ਰੀ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅੱਜ ਤੋਂ ਸਵਾ ਤਿੰਨ ਸੌ ਸਾਲ ਪਹਿਲਾਂ ਪਾਸੀ ਗੋਤ ਦੇ ਖੱਤਰੀ ਬਾਬਾ ਥੱਮਣ ਨੇ ਇਸ ਪਿੰਡ ਦੀ ਮੋੜ੍ਹੀ ਗੱਡ ਕੇ ਆਪਣੇ ਨਾਂ ‘ਤੇ ਵਸਾਇਆ ਸੀ । ਬਾਬਾ ਥੱਮਣ ਪਿੰਡ ਪੰਡੋਰੀ ਖੱਤਰੀਆਂ ਤੋਂ ਉੱਠ ਕੇ ਆਇਆ ਸੀ। ਇੱਥੇ ਉਸਨੇ ਜੱਟ, ਤਰਖਾਣ, ਬ੍ਰਾਹਮਣ, ਮਹਿਰੇ ਤੇ ਮਜ਼੍ਹਬੀ ਆਦਿ ਜਾਤਾਂ ਨੂੰ ਵਸਾ ਕੇ ਸਾਰਿਆਂ ਨੂੰ ਆਪ ਪੈਲੀ ਵੰਡੀ ਸੀ। ਇਸ ਕਰਕੇ ਇਸ ਪਿੰਡ ਵਿੱਚ ਹਰ ਜਾਤੀ ਦੇ ਲੋਕਾਂ ਕੋਲ ਆਪਣੀ ਜੱਦੀ ਪੈਲੀ ਹੈ। ਵੰਡ ਤੋਂ ਪਹਿਲਾਂ ਇੱਥੇ 1500 ਮੁਸਲਮਾਨ ਸਨ ਜੋ ਪਾਕਿਸਤਾਨ ਚਲੇ ਗਏ ਤੇ ਪਿੰਡ ਇੱਕ ਵਾਰ ਸੁੰਨਾ ਹੋ ਗਿਆ ਸੀ।
ਪਿੰਡ ਦੇ ਸੁਤੰਤਰਤਾ ਸੰਗਰਾਮੀਆਂ ਵਿਚੋਂ ਸ਼ੁਕਲ ਚੰਦ ਕਾਮਾਗਾਟਾਮਾਰੂ ਜ਼ਹਾਜ਼ ਵਿੱਚ ਫੜੇ ਕੈਦੀਆਂ ਵਿਚੋਂ ਇੱਕ ਸੀ। ਜੈਤੋਂ ਦੇ ਮੋਰਚੇ ਵਿੱਚ ਵੀ ਪਿੰਡ ਵਾਸੀਆਂ ਨੇ ਹਿੱਸਾ। ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ