ਦਰਾਜ਼ ਪਿੰਡ ਦਾ ਇਤਿਹਾਸ | Draz Village History

ਦਰਾਜ਼

ਦਰਾਜ਼ ਪਿੰਡ ਦਾ ਇਤਿਹਾਸ | Draz Village History

ਸਥਿਤੀ :

ਤਹਿਸੀਲ ਤਪਾ ਦਾ ਇਹ ਪਿੰਡ ਦਰਾਜ਼ ਬਰਨਾਲਾ-ਬਠਿੰਡਾ ਸੜਕ ਤੋਂ 3 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਤਪਾ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਕਿਹਾ ਜਾਂਦਾ ਹੈ ਕਿ ਦੋ ਭਾਈਆਂ ਦਾ ਨਾਂ ਦਰਾਜ ਸਿੰਘ ਤੇ ਦਰਾਕਾ ਸਿੰਘ ਸੀ ਜਿਨ੍ਹਾਂ ਦੇ ਨਾਵਾਂ ਤੇ ਹੀ ਪਿੰਡ ਦਰਾਜ ਤੇ ਪਿੰਡ ਦਰਾਕਾ ਪਿਆ (ਪਿੰਡ ਦਰਾਕਾ ਦਰਾਜ ਦੇ ਨਾਲ ਹੀ ਹੈ) ਦਰਾਜ ਕੋਈ 450 ਸਾਲ ਤੋਂ ਵੀ ਪੁਰਾਣਾ ਪਿੰਡ ਹੈ। ਤਪਾ ਵਿਖੇ ਸਥਿਤ ਬਾਬਾ ਸੁਖਾਨੰਦ ਦੇ ਮੱਠ ਦੇ ਇਤਿਹਾਸ ਵਿੱਚ ਪਿੰਡ ਦਰਾਜ਼ ਦਾ ਜ਼ਿਕਰ ਹੈ। ਬਾਬਾ ਸੁਖਾਨੰਦ ਦਾ ਇਤਿਹਾਸ ਕੋਈ 450 ਸਾਲ ਪੁਰਾਣਾ ਹੈ। ਇਸ ਦੇ ਬਹੁਤ ਪੁਰਾਣੇ ਪਿੰਡ ਹੋਣ ਬਾਰੇ ਦੂਸਰਾ ਪੱਖ ਇੱਥੇ ਦਾ ਗੁਰਦੁਆਰਾ (ਬਾਬਾ ਗੁਰਦਿੱਤਾ ਗੁਰਦੁਆਰਾ) ਹੈ। ਬਾਬਾ ਗੁਰਦਿੱਤਾ ਜੀ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਾਹਿਬਜ਼ਾਦੇ ਸਨ ਜਿਨ੍ਹਾਂ ਨੇ ਪਿੰਡ ਦਰਾਜ ਵਿੱਚ ਕੁੱਝ ਸਮਾਂ ਬਿਤਾਇਆ। ਗੁਰਦੁਆਰਾ ਟਿੱਬੀ ਸਾਹਿਬ ਇੱਥੋਂ ਦਾ ਮੁੱਖ ਮਹੱਤਤਾ ਦਾ ਸਥਾਨ ਹੈ। ਇੱਥੇ ਪਹਿਲਾਂ ਸਿਰਫ ਟਿੱਬੇ ਸਨ ਜਿੱਥੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸਨ। ਇੱਥੇ 1963 ਵਿੱਚ ਬਾਬਾ ਨਰਾਇਣ ਸਿੰਘ ਮੋਨੀ ਜੀ ਨੇ ਇੱਕ ਗੁਰਦੁਆਰੇ ਦੀ ਸਥਾਪਨਾ ਕੀਤੀ । ਬਾਬਾ ਜੀ ਨੇ ਪਹਿਲੇ 12 ਸਾਲ ਮੋਨ ਧਾਰਿਆ। ਇਸ ਗੁਰਦੁਆਰੇ ਨੂੰ ਗੁਰਦੁਆਰਾ ਟਿੱਬੀ ਸਾਹਿਬ ‘ਤਪਾ-ਦਰਾਜ’ ਵੀ ਕਹਿੰਦੇ ਹਨ ਕਿਉਂਕਿ ਗੁਰਦੁਆਰੇ ਦਾ ਇੱਕ ਹਿੱਸਾ ਤਪਾ ਦੇ ਦੁਸਰਾ ਹਿੱਸਾ ਦਰਾਜ ਦੀ ਹੱਦ ਵਿੱਚ ਪੈਂਦਾ ਹੈ। ਇਸ ਗੁਰਦੁਆਰੇ ਦੀ ਦੂਰ-ਦੂਰ ਤੱਕ ਬਹੁਤ ਮਾਨਤਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!