ਦਿੱਤਪੁਰ ਜੱਟਾਂ
ਸਥਿਤੀ :
ਇਹ ਤਹਿਸੀਲ ਨਾਭਾ ਦਾ ਪਿੰਡ ਦਿੱਤਪੁਰ ਜੱਟਾਂ ਪਟਿਆਲਾ-ਟੋਹੜਾ-ਦਿੱਤੂਪੁਰ ਸੜਕ ‘ਤੇ ਸਥਿਤ ਹੈ ਤੇ ਪਟਿਆਲਾ ਤੋਂ 26 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਿੱਤੂਪੁਰ ਜੱਟਾਂ, ਚਨਾਰਥਲ ਕਲਾਂ ਦੇ ਮੋਢੀ ਬਾਬਾ ਚਾਂਦ ਦੇ ਵੱਡੇ ਪੁੱਤਰ ਦਿੱਤੂ ਨੇ ਬੰਨ੍ਹਿਆ ਸੀ ਜਿਸਦੇ ਨਾਂ ਤੇ ਇਸ ਪਿੰਡ ਦਾ ਨਾਂ ਦਿੱਤੂਪੁਰ ਪਿਆ ਤੇ ਬਾਅਦ ਵਿੱਚ ਜੱਟਾਂ ਦੀ ਆਬਾਦੀ ਹੋਣ ਕਾਰਨ ਨਾਲ ਜੱਟਾਂ ਜੋੜ ਦਿੱਤਾ ਗਿਆ। ਇਤਿਹਾਸ ਅਨੁਸਾਰ ਦਿੱਤੂ ਦਲੇਰ ਤੇ ਅਣਖੀਲਾ ਸੀ ਜਿਸ ਨੇ ਮੁਸਲਮਾਨੀ ਰਾਜ ਵਿੱਚ ਸਰਹੰਦ ਦੇ ਨਵਾਬ ਨੂੰ ਵੰਗਾਰਿਆ ਜਿਸਦੇ ਨਤੀਜੇ ਵਜੋਂ ਸਰਹੰਦ ਸਰਕਾਰ ਨੇ ਉਸ ਨੂੰ ਕਤਲ ਕਰਵਾ ਦਿੱਤਾ ਸੀ। ਪਿੰਡ ਵਿੱਚ ਬਹੁਤੀ ਆਬਾਦੀ ਟਿਵਾਣਾ ਗੋਤ ਦੇ ਜੱਟਾਂ ਦੀ ਹੈ ਤੇ ਦੋ ਪੱਤੀਆਂ ਤਲੋਕਾ ਤੇ ਨੰਦਾ ਦੀਆਂ ਹਨ ਜੋ ਬਾਬਾ ਦਿੱਤੂ ਦੇ ਪੁੱਤਰ ਸਨ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ