ਦੀਪ ਸਿੰਘ ਵਾਲਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਦੀਪ ਸਿੰਘ ਵਾਲਾ, ਫਰੀਦਕੋਟ – ਗੁਰੂ ਹਰਿ ਸਹਾਏ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਕੇਹਰ ਸਿੰਘ ਵਾਲਾ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਹਿਲਾਂ ਰਿਆਸਤ ਫਰੀਦਕੋਟ ਦਾ ਸਰਹੱਦੀ ਪਿੰਡ ਸੀ ਤੇ ਅੱਜ ਜ਼ਿਲ੍ਹਾ ਫਰੀਦਕੋਟ ਦਾ ਸਰਹੱਦੀ ਪਿੰਡ ਹੈ। ਇਹ ਮਹਾਰਾਜਾ ਫਰੀਦਕੋਟ ਦੇ ਕਿਸੇ ਵਡੇਰੇ ਦੇ ਨਾਂ ਤੇ ਬੱਝਿਆ ਦੱਸਿਆ ਜਾਂਦਾ ਹੈ।
ਵੰਡ ਤੋਂ ਪਹਿਲਾਂ ਇੱਥੇ ਚੌਥਾ ਹਿੱਸਾ ਆਬਾਦੀ ਮੁਸਲਮਾਨਾਂ ਦੀ ਸੀ ਤੇ ਹੁਣ ਤੀਜਾ ਹਿੱਸਾ ਆਬਾਦੀ ਹਰੀਜਨਾਂ ਦੀ ਹੈ। ਸਭ ਕੋਲ ਜ਼ਮੀਨਾਂ ਹਨ। ਜ਼ਿਆਦਾ ਗਿਣਤੀ ਸਿੱਧੂ ਅਤੇ ਬਰਾਤਾਂ ਦੀ ਹੈ। ਧਾਲੀਵਾਲ, ਗਰੇਵਾਲ ਤੇ ਸੰਧੂਆਂ ਦੇ ਵੀ ਕਾਫੀ ਘਰ ਹਨ। ਪਿੰਡ ਵਿੱਚ ਬਾਬਾ ਰੁਖੜਦਾਸ ਦੀ ਸਮਾਧ ਗੁਰਦੁਆਰੇ ਵਿੱਚ ਬਣੀ ਹੋਈ ਹੈ ਜਿੱਥੇ 20 ਫੱਗਣ ਨੂੰ ਉਹਨਾਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਬਾਬਾ ਲੇਖ ਰਾਜ ਦੇ ਥਾਂ ਤੇ ਵੀ 22 ਭਾਦੋਂ ਨੂੰ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ