ਦੇਹਣੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਦੇਹਣੀ, ਕੀਰਤਪੁਰ – ਬਿਲਾਸਪੁਰ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਦਾ ਬੱਝਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਇੱਥੇ ਪਹਾੜੀਆਂ ਵਿੱਚ ਕਈ ਵਾਰ ਪਸ਼ੂ ਪੰਛੀਆਂ ਨੂੰ ਵੇਖਣ ਆਉਂਦੇ ਅਤੇ ਇੱਥੇ ਵਿਸ਼ਰਾਮ ਕਰਦੇ ਸਨ। ਇੱਥੋਂ ਦੇ ਲੋਕਾਂ ਦੀ ਨੇਕ ਦਿਲੀ ਵੇਖ ਕੇ ਗੁਰੂ ਜੀ ਨੇ ਵਰ ਦਿੱਤਾ ਕਿ ਇਹ ਪਿੰਡ ਵਾਲੇ ਦੇਣ ਦੀ ਇੱਛਾ ਰੱਖਦੇ ਹਨ ਤੇ ਲੈਣ ਦੀ ਲਾਲਸਾ ਨਹੀਂ। ਇਸ ਵਰ ਤੋਂ ਪਿੰਡ ਦਾ ਨਾਂ ‘ਦੇਹਣੀ’ ਪਿਆ। ਇਸ ਪਿੰਡ ਵਿੱਚ ਆਣ ਜਾਣ ਵਾਲੇ ਰਾਹੀਆਂ ਨੂੰ ਮੁਫਤ ਰੋਟੀ ਤੇ ਰਿਹਾਇਸ਼ ਦਾ ਪ੍ਰਬੰਧ ਮਿਲ ਜਾਂਦਾ ਹੈ ਅਤੇ ਲੋਕਾਂ ਵਿੱਚ ਕੁਦਰਤ ਵਲੋਂ ਇਨਸਾਨੀ ਪਿਆਰ ਦਾ ਜ਼ਜ਼ਬਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ