ਦੱਲੂਵਾਲਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਦੱਲੂਵਾਲਾ, ਮੋਗਾ ‘ਤੇ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 32 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਹੈ। – ਥਰਾਜ – ਭਗਤਾ ਸੜਕ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਨਾਂ ਇੱਕ ਵਿਅਕਤੀ ਦੱਲ ਸਿੰਘ ਤੋਂ ਦੱਲਵਾਲਾ ਪਿਆ ਹੈ। ਇਸ ਪਿੰਡ ਦਾ ਪਿਛੋਕੜ ਬਰਾੜਾਂ ਦੇ ਮੋਹਰੀ ਬਾਬੇ ਖਾਨੇ ਦੇ ਪੋਤਰੇ ਬਰਾਜ ਦੀ ਵੰਸ ਨਾਲ ਸੰਬੰਧਿਤ ਹੈ। ਇਹ ਪਿੰਡ 180 ਸਾਲ ਪੁਰਾਣਾ ਹੈ। ਇਹ ਪਿੰਡ ਗਿਆਬਰਾਜ ਏਕੜ ਦਾ ਛੋਟਾ ਜਿਹਾ ਪਿੰਡ ਹੈ।
ਪਿੰਡ ਵਿੱਚ ਅੱਧੇ ਤੋਂ ਜ਼ਿਆਦਾ ਘਰ ਬਾਬੇ ਖਾਨੇ ਦੇ ਬਰਾੜਾਂ ਦੇ ਹਨ। ਤੀਜਾ ਹਿੱਸਾ ਅਬਾਦੀ ਹਰੀਜਨਾਂ ਦੀ ਹੈ ਤੇ ਬਾਕੀ ਤੇਲੀ, ਤਰਖਾਣ, ਧਨੋਇਆਂ ਤੇ ਦੋ ਘਰ ਮਰਦਾਨੇ ਕਿਆਂ ਦੇ ਹਨ।
ਪਿੰਡ ਵਿੱਚ ਇੱਕ ਗੁਰਦੁਆਰਾ ਹੈ ਜੋ ਕੈਨੇਡਾ ਵਿੱਚ ਬੈਠੇ ਇੱਕ ਨੌਜਵਾਨ ਦੀ ਮਾਇਕ ਸਹਾਇਤਾ ਨਾਲ ਬਣਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ