ਧਮਾਈ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਧਮਾਈ, ਗੜ੍ਹਸ਼ੰਕਰ – ਬਲਾਚੌਰ ਸੜਕ ‘ਤੇ ਸਥਿਤ ਗੜ੍ਹਸ਼ੰਕਰ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਧਮੀ ਗੋਤ ਦੇ ਬ੍ਰਾਹਮਣ ਵੱਸਦੇ ਸਨ ਜਿਸ ਤੋਂ ਪਿੰਡ ਦਾ ਨਾਂ ਧਮਾਈ ਪਿਆ। ਬਾਅਦ ਵਿੱਚ ਬੰਗੇ ਤੋਂ ਮਾਨ, ਗਿੱਲਾਂ ਤੋਂ ਗਿੱਲ, ਬੈਂਸਾਂ ਤੋਂ ਬੈਂਸ, ਭੁੱਲਰਾਂ ਤੋਂ ਭੁੱਲਰ, ਬਿਲਗਾਂ ਤੋਂ ਬੀਲਿੰਗ ਆਦਿ ਗੋਤਾਂ ਦੇ ਬੰਦੇ ਇੱਥੇ ਆ ਕੇ ਵੱਸ ਗਏ।
ਪਿੰਡ ਵਿੱਚ ਮੰਜੀ ਸਾਹਿਬ ਦੀ ਬਹੁਤ ਮਾਨਤਾ ਹੈ। ਜੋਹੜ ਜੀ ਵਾਲਿਆਂ ਦੀ ਪੈਰੋਕਾਰ ਮਾਤਾ ਜੀਤੋ ਨੇ ਇਸ ਥਾਂ ਬੈਠ ਕੇ ਗੁਰ-ਉਪਦੇਸ਼ ਸੁਣਾਇਆ ਸੀ। ਦੋ ਦਿਨ ਦੀ ਰਿਹਾਇਸ਼ ਕਰਕੇ ਉਹ ਅਗਲੇ ਪੜ੍ਹਾਅ ਚਲੀ ਗਈ। ਬਾਅਦ ਵਿੱਚ ਖੇਤਾਂ ਦੇ ਮਾਲਕ ਜੱਟ ਨੇ ਇੱਥੇ ਮੰਜੀ ਸਾਹਿਬ ਮੰਦਰ ਦੀ ਉਸਾਰੀ ਕਰ ਦਿੱਤੀ। ਮੰਜੀ ਸਾਹਿਬ ਨੂੰ ਸਭ ਜਾਤਾਂ ਦੇ ਲੋਕ ਮੰਨਦੇ ਹਨ। ਸਵੇਰੇ ਸ਼ਾਮ ਆਰਤੀ ਹੁੰਦੀ ਹੈ। ਪਿੰਡ ਵਿੱਚ ਇੱਕ ਸ਼ਿਵ ਮੰਦਰ ਅਤੇ ਗੁਰਦੁਆਰਾ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ