ਧਾਰੀਵਾਲ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਧਾਰੀਵਾਲ, ਅੰਮ੍ਰਿਤਸਰ-ਅਜਨਾਲਾ ਸੜਕ ਤੋਂ 2 ਕਿਲੋਮੀਟਰ ਦੂਰ ਅੰਮ੍ਰਿਤਸਰ ਤੋਂ 17 ਕਿਲੋਮੀਟਰ ਦੂਰ ਅਤੇ ਅਜਨਾਲਾ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚਾਰ ਸੌ ਸਾਲ ਪਹਿਲਾਂ ਧਾਰੀਵਾਲ ਗੋਤ ਦੇ ਜੱਟਾਂ ਨੇ ਫਿਰੋਜ਼ਪੁਰ ਦੇ ਪਿੰਡ ਧਾਰੀਵਾਲ ਤੋਂ ਆ ਕੇ ਵਸਾਇਆ। ਧਾਰੀਵਾਲ ਗੋਤ ਤੋਂ ਪਿੰਡ ਦਾ ਨਾਂ ਧਾਰੀਵਾਲ ਪੈ ਗਿਆ।
ਪਿੰਡ ਦੇ ਵਿਚਕਾਰ ਬਾਬਾ ਸਰਲ ਦਾਸ ਜੀ ਦਾ ਗੁਰਦੁਆਰਾ ਹੈ ਜਿਸ ਦੀ ਇਸ ਇਲਾਕੇ ਵਿੱਚ ਬਹੁਤ ਮਾਨਤਾ ਹੈ। ਇਹ ਇੱਕ ਤਪੀ ਸਾਧੂ ਸਨ ਜਿਨ੍ਹਾਂ ਦੇ ਵਰ ਕਾਰਨ ਪਿੰਡ ਵਿੱਚ ਗੂੜੇ ਮਾਰ ਨਹੀ ਹੁੰਦੀ। ਹਰ ਸਾਲ ਇਹਨਾਂ ਦੀ ਯਾਦ ਵਿੱਚ ਗੁਰਪੁਰਬ ਵੀ ਮਨਾਇਆ ਜਾਂਦਾ ਹੈ। ਪਿੰਡ ਵਿੱਚ ਚਾਰ ਮੁਸਲਮਾਨ ਪੀਰਾਂ ਦੇ ਚਰਾਗ ਵੀ ਹਨ ਜਿੱਥੇ ਹਰ ਵੀਰਵਾਰ ਪਿੰਡ ਦੇ ਲੋਕ ਦੀਵਾ ਬਾਲਦੇ ਹਨ। ਇਸ ਪਿੰਡ ਵਿੱਚ ਇੱਕ ਬਾਬਾ ਭਜਾਵਾ ਦੀ ਥਾਂ ਹੈ, ਇੱਥੇ 40 ਕਿੱਲੇ ਜ਼ਮੀਨ ਵਿੱਚ ਰੁੱਖ ਹੀ ਰੁੱਖ ਹਨ ਅਤੇ ਕਾਸ਼ਤ ਨਹੀਂ ਹੁੰਦੀ। ਪਿੰਡ ਦੇ ਮੁਰਦਿਆਂ ਦਾ ਸਸਕਾਰ ਇੱਥੇ ਹੁੰਦਾ ਹੈ ਅਤੇ ਇੱਥੋਂ ਦੇ ਰੁੱਖਾਂ ਦੀ ਲਕੜੀ ਇਸ ਕੰਮ ਲਈ ਵਰਤੀ ਜਾਂਦੀ ਹੈ ਪਰ ਕਿਸੇ ਹੋਰ ਕੰਮ ਲਈ ਲਕੜੀ ਦੇ ਪ੍ਰਯੋਗ ਦੀ ਸਖ਼ਤ ਮਨਾਹੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ