ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਧਿਆਨਪੁਰ

ਧਿਆਨਪੁਰ ਪਿੰਡ ਦਾ ਇਤਿਹਾਸ | Dhianpur Village History

ਸਥਿਤੀ :

ਤਹਿਸੀਲ ਡੇਰਾ ਬਾਬਾ ਨਾਨਕ ਦਾ ਪਿੰਡ ਧਿਆਨਪੁਰ, ਡੇਰਾ ਬਾਬਾ ਨਾਨਕ-ਬਟਾਲਾ ਸੜਕ ਤੋਂ 4 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਨੂੰ ਵਸਾਉਣ ਵਾਲੇ ਰਾਮਾਨੰਦ ਬੈਰਾਗੀਆਂ ਦੇ ਬਾਬਾ ਲਾਲ ਦਿਆਲ ਜੀ ਸਨ ਜਿਨ੍ਹਾਂ ਨੂੰ ਬਾਬਾ ਲਾਲ ਜੀ ਕਿਹਾ ਜਾਂਦਾ ਸੀ। ਬਾਬਾ ਲਾਲ ਜੀ ਸ਼ਾਹ ਜਹਾਨ ਬਾਦਸ਼ਾਹ ਦੇ ਵੇਲੇ (1627-1658 ਈ.) ਹੋਏ ਹਨ। ਬਾਦਸ਼ਾਹ ਦਾ ਪੁੱਤਰ ਦਾਰਾ ਸ਼ਿਕੋਹ ਇੱਥੇ ਬਹੁਤ ਆਇਆ ਕਰਦਾ ਸੀ ਅਤੇ ਇਸ ਡੇਰੇ ਨੂੰ 500 ਏਕੜ ਜ਼ਮੀਨ ਦੀ ਜਾਗੀਰ ਮਿਲੀ ਹੋਈ ਸੀ। ਪਿੰਡ ਦਾ ਨਾਂ ਧਿਆਨਪੁਰਾ-ਬੈਰਾਗੀਆਂ ਦੇ ਡੇਰੇ ਤੇ ਉਹਨਾਂ ਦੀਆਂ ਸਮਾਧੀਆਂ ਤੋਂ ਪਿਆ। ਇੱਥੇ ਔਲਾਦ ਦੀ ਪ੍ਰਾਪਤੀ ਲਈ ਬਹੁਤ ਲੋਕੀ ਆਉਂਦੇ ਹਨ ਅਤੇ ਵਿਸਾਖੀ ਦੇ ਦਿਨ ਇੱਥੇ ਭਾਰੀ ਮੇਲਾ ਲੱਗਦਾ ਹੈ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!