ਧਿਆਨਪੁਰ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਧਿਆਨਪੁਰ, ਜੀ.ਟੀ. ਰੋਡ ਜਲੰਧਰ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਈਆ ਤੋਂ 3 ਕਿਲੋਮੀਟਰ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਵੈਰੋ ਬਦੇਸ਼ਾਂ ਹੁੰਦਾ ਸੀ ਅਤੇ ਇਹ ਮੁਸਲਮਾਨਾ ਪਿੰਡ ਸੀ। ਇਸ ਪਿੰਡ ਦੀ ਜ਼ਮੀਨ ਜ਼ਿਆਦਾ ਹੋਣ ਕਰਕੇ ਜੰਡਿਆਲਾ ਗੁਰੂ ਦੇ ਲੋਕਾਂ ਨੇ ਇਸ ਤੇ ਹਮਲਾ ਕਰ ਕੇ ਪਿੰਡ ਨੂੰ ਲੁੱਟ ਲਿਆ ਤੇ ਵਸਨੀਕਾਂ ਨੂੰ ਮਾਰ ਦਿੱਤਾ, ਜੰਡਿਆਲਾ ਗੁਰੂ ਦੇ ਧਿਆਨ ਦਾਸ ਵਲੋਂ ਇਹ ਹਮਲਾ ਹੋਇਆ ਸੀ ਇਸ ਕਰਕੇ ਪਿੰਡ ਦਾ ਨਾਂ ਧਿਆਨਪੁਰ ਪੈ ਗਿਆ। ਇਸ ਜਗ੍ਹਾ ਤੇ ਇੱਕ ਕੱਚਾ ਕਿਲ੍ਹਾ ਵੀ ਹੁੰਦਾ ਸੀ ਜਿਸ ਨੂੰ ਕਪੂਰਥਲਾ ਦੀ ਰਿਆਸਤ ਨੇ ਤੋਪ ਰਾਹੀਂ ਡੇਗ ਦਿੱਤਾ ਸੀ। ਪਿੰਡ ਵਿੱਚ ਇੱਕ ਪੁਰਾਣੀ ਮਸੀਤ ਹੈ ਜਿੱਥੇ ਲੋਕੀ ਹਰ ਵੀਰਵਾਰ ਦੀਵਾ ਬਾਲਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ