ਧੂਤ ਕਲਾਂ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਧੂਤ ਕਲਾਂ, ਦਸੂਆ – ਹੁਸ਼ਿਆਰਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਹਿਲੇ ਇਸ ਪਿੰਡ ਦੇ ਨਾਲ ਇੱਕ ਚੋਅ ਦੇ ਕਿਨਾਰੇ ‘ਤੇ ਮੁਸਲਮਾਨ ਰਾਜਪੂਤਾਂ ਦੇ ਵਸੇਬੇ ਕਰਕੇ ਇਹ ਪਿੰਡ ਵੱਸਿਆ। ਧੂਤ ਖੁਰਦ ਦੇ ਮੱਝਾ ਸਿੰਘ ਧੂੜਤ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ਧੂਤਾਂ ਪੈ ਗਿਆ ਜੋ ਸਰਕਾਰੀ ਕਾਗਜਾਂ ਵਿੱਚ ਧੂਤ ਕਲਾਂ ਲਿਖਿਆ ਜਾਂਦਾ ਹੈ। ਮੱਝਾ ਸਿੰਘ ਦੇ ਸਮੇਂ ਇਹ ਇਲਾਕਾ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਏ ਦੀ ਰਿਆਸਤ ਕਪੂਰਥਲੇ ਦੇ ਅਧੀਨ ਸੀ। ਸਿੱਖਾਂ ਦਾ ਜ਼ੋਰ ਸੀ ਅਤੇ ਉਹਨਾਂ ਨੇ ਇਹ ਇਲਾਕਾ ਮੁਸਲਮਾਨਾਂ ਕੋਲੋ ਖੋਹ ਲਿਆ। ਇਹ ਪਿੰਡ ਸਿਆਸੀ ਸਰਗਰਮੀਆਂ ਵਿੱਚ ਅੱਗੇ ਰਿਹਾ ਹੈ। ਸ. ਨੈਣਾ ਸਿੰਘ ਧੁਤ ਗ਼ਦਰ ਪਾਰਟੀ ਵਲੋਂ ਰੂਸ ਗੁਰੀਲਾ ਟਰੇਨਿੰਗ ਲਈ ਗਏ। ਜੈਤੋਂ ਦੇ ਮੋਰਚੇ ਵਿੱਚ ਕਈ ਪਿੰਡ ਵਾਸੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ