ਧੜਾਕ ਕਲਾਂ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਧੜਾਕ ਕਲਾਂ, ਖਰੜ – ਮਾਝਾ ਰੋਡ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸਰਹੰਦ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 500 ਸਾਲ ਪਹਿਲਾਂ ਲਹੌਰ ਦੇ ਕੋਲ ਪੋਹੂ ਪਿੰਡ ਤੋਂ ਦੋ ਭਰਾਵਾਂ ਕਿਸ਼ਨ ਤੇ ਹਰੀ ਜੋ ਖਹਿਰਾ ਗੋਤ ਦੇ ਸਨ ਨੇ ਵਸਾਇਆ। ਪਿੰਡ ਦਾ ਨਾਂ ਕਿਸ਼ਨਗੜ ਰੱਖਿਆ ਗਿਆ। ਬਾਅਦ ਵਿੱਚ ਪਿੰਡ ਵਿੱਚ ਕਈ ਜਾਤਾਂ ਦੇ ਲੋਕ ਆ ਕੇ ਵੱਸ ਗਏ ਤੋਂ ਬੜੀ ਧੜੇਬੰਦੀ ਹੋ ਗਈ ਜਿਸ ਤੋਂ ਇਸ ਪਿੰਡ ਦਾ ਨਾਂ ‘ਧੜਾਕ’ ਪੈ ਗਿਆ।
ਕਿਸ਼ਨ ਦੇ ਭਰਾ ਹਰੀ ਦੀ ਪਤਨੀ ਉਸ ਨਾਲ ਹੀ ਸਤੀ ਹੋ ਗਈ ਅਤੇ ਪਿੰਡ ਤੋਂ ਬਾਹਰ ਉਸ ਦੀ ‘ਸਤੀ’ ਮੌਜੂਦ ਹੈ ਅਤੇ ਖਹਿਰਾ ਗੋਤ ਦੇ ਲੋਕ ਦਿਵਾਲੀ ਵਾਲੇ ਦਿਨ ਇੱਥੇ ਮੱਥਾ ਟੇਕਣ ਜਾਂਦੇ ਹਨ। ਸਵਾ ਦੋ ਸੌ ਸਾਲ ਪਹਿਲਾਂ ਨੂਰਪੁਰ ਬੇਦੀ ਤੋਂ ਤੁਰਜਨ ਸਿੰਘ ਗਿੱਲ ਇਸ ਪਿੰਡ ਵਿੱਚ ਆ ਕੇ ਵੱਸ ਗਿਆ ਅਤੇ ਹੁਣ ਗਿੱਲਾਂ ਦੇ ਕੁਝ ਘਰ ਹਨ। ਵੰਡ ਤੋਂ ਬਾਅਦ ਲਾਇਲਪੁਰ ਤੋਂ ਖਟੜਾ ਗੋਤ ਦੇ ਲੋਕ ਇੱਥੇ ਮੁੜ ਆਬਾਦ ਹੋਏ। ਇਸ ਪਿੰਡ ਵਿੱਚ ਵਣਜਾਰਿਆਂ ਦਾ ਡੇਰਾ ਸੀ ਅਤੇ ਪਿੰਡ ਵਿੱਚ ਲੱਖੀ ਵਣਜਾਰੇ ਦਾ ਖੂਹ ਹਾਲੇ ਵੀ ਮੌਜੂਦ ਹੈ। ਪਿੰਡ ਵਿੱਚ ਇਸ ਸਮੇਂ ਜੱਟ, ਝਿਊਰ, ਮੋਚੀ, ਤਰਖਾਣ, ਹਰੀਜਨ, ਮਜ਼੍ਹਬੀ, ਬਾਜੀਗਰ ਆਦਿ ਜਾਤਾਂ ਦੇ ਲੋਕ ਮੌਜੂਦ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ