ਨਾਥੇਵਾਲਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਨਾਥੇਵਾਲਾ, ਮੋਗਾ – ਭਲੂਰ – ਫਰੀਦਕੋਟ ਸੜਕ ‘ਤੇ ਸਥਿਤ ਫਰੀਦਕੋਟ ਰੇਲਵੇ ਸਟੇਸ਼ਨ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਾਰਾ ਬਰਾੜਾਂ ਦਾ ਪਿੰਡ ਹੈ ਅਤੇ ਇੱਕੋ ਦਾਦੇ ਦੀ ਔਲਾਦ ਹੈ। ਨਾਥੇਵਾਲਾ ਪਿੰਡ ਭਲੂਰ ਵਿਚੋਂ ਬੱਝਿਆ ਹੈ। ਬਾਬੇ ਸੰਗਰੂ ਦੇ 14 ਪੁੱਤਰ ਸਨ ਅਤੇ ਉਨ੍ਹਾਂ ਚੌਦਾਂ ਵਿਚੋਂ ਬਾਬਾ ਗਿਆਨਾ ਇੱਕ ਸੀ, ਉਹਨੇ ਭਲੂਰ ਬੰਨ੍ਹਿਆ। ਬਾਬੇ ਗਿਆਨੇ ਦਾ ਇੱਕ ਪੁੱਤਰ ਗੁਰਦਿੱਤਾ ਸੀ ਜਿਸਦੇ ਤਿੰਨ ਪੁੱਤਰ ਦਰੀਆ, ਹਰੀਆ ਤੇ ਨਾਥਾ ਸਨ। ਦਰੀਏ ਨੇ ਨਾਥੇ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਅਤੇ ਫੇਰ ਪੰਚਾਇਤਾਂ ਨੇ ਇੱਕਠੀਆਂ ਹੋ ਕੇ ਨਾਥੇ ਨੂੰ ਜ਼ਮੀਨ ਜਾਇਦਾਦ ਵਿਚੋਂ ਹਿੱਸਾ ਦੁਆਇਆ। ਘੋੜਾ ਫੇਰ ਕੇ ਜ਼ਮੀਨ ਦੀ ਹੱਦ ਮਿੱਥੀ ਗਈ। ਨਾਥੇ ਦੇ ਨਾਂ ‘ਤੇ ਇਹ ਪਿੰਡ ਨਾਥੇਵਾਲਾ ਹੋਂਦ ਵਿੱਚ ਆਇਆ।
ਪਿੰਡ ਵਿੱਚ ਬਰਾੜ ਜੱਟਾਂ ਤੋਂ ਇਲਾਵਾ ਕੁਝ ਘਰ ਸੈਣੀ, ਮਹਾਜਨ, ਪੰਡਤ, ਮਿਸਤਰੀ, ਮਹਿਰੇ ਤੇ ਹਰੀਜਨਾਂ ਦੇ ਹਨ। ਪਿੰਡ ਵਿੱਚ ਬਾਵਾ ਜੀ ਅਤਰਦਾਸ ਦੇ ਨਾਂ ਦਾ ਡੇਰਾ ਹੈ ਜਿੱਥੇ ਲੋਕੀ ਸ਼ਰਧਾ ਨਾਲ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ