ਨੰਦਾ ਚੌਰ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਨੰਦਾ ਚੌਰ, ਹੁਸ਼ਿਆਰਪੁਰ – ਭੋਗਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੇ ਪਹਿਲੇ ਜੰਗਲ ਬੀਆਬਾਨ ਸੀ ਅਤੇ ਇਸ ਜਗ੍ਹਾ ਦਾ ਨਾਂ ਟਿੱਬੀ ਸੀ। ਲੋਕਾਂ ਨੇ ਜੰਗਲ ਕੱਟ ਕੇ ਇਲਾਕੇ ਨੂੰ ਖੇਤੀ ਯੋਗ ਬਣਾਇਆ। ਇੱਥੋਂ ਦਾ ਇੱਕ ਨੰਦਾ ਬ੍ਰਾਹਮਣ, ਰਾਜਾ ਸਲਵਾਨ ਦੇ ਦਰਬਾਰ ਵਿੱਚ ਚੌਰੀ ਬਰਦਾਰ ਸੀ ਜਿਸ ਕਰਕੇ ਇਸ ਦਾ ਨਾਂ ਨੰਦਾ ਚੌਰ ਪੈ ਗਿਆ। ਇੱਥੇ ਸਿੱਖਾਂ ਦੇ ਸਮੇਂ ਇੱਕ ਕਿਲ੍ਹਾ ਹੁੰਦਾ ਸੀ ਜਿਸ ਦੀ ਹੋਂਦ ਹੁਣ ਖਤਮ ਹੋ ਚੁੱਕੀ ਹੈ। ਪਾਕਿਸਤਾਨ ਬਨਣ ਤੋਂ ਪਹਿਲਾਂ ਇੱਥੇ 21 ਜਾਤਾਂ ਦੇ ਲੋਕ ਰਹਿੰਦੇ ਸਨ। ਅੱਜਕਲ੍ਹ ਬਹੁਤੀ ਅਬਾਦੀ ਸੈਣੀ, ਬ੍ਰਾਹਮਣ, ਬਾਜ਼ੀਗਰ, ਬਾਲਮੀਕ, ਆਦਿ ਧਰਮੀ ਅਤੇ ਰਾਮਗੜ੍ਹੀਆਂ ਦੀ ਹੈ।
ਨੰਦਾ ਚੌਰ ਦੇ ਇੱਕ ਓਮਜੀ ਮਹਾਰਾਜ ਹੋਏ ਹਨ ਜੋ ਆਪਣੀ ਪ੍ਰਭੂ ਭਗਤੀ ਤੇ ਸਮਾਜ ਸੇਵਾ ਕਰਕੇ ਬਹੁਤ ਜਾਣੇ ਜਾਂਦੇ ਹਨ। ਉਹਨਾਂ ਦੇ ਟਰਸੱਟ ਦੁਆਰਾ ਚਲਾਇਆ ਓਮਜੀ ਦਰਬਾਰ ਸਮਾਜ ਭਲਾਈ ਦੇ ਕੰਮਾਂ ਕਰਕੇ ਦੂਰ ਦੂਰ ਤੱਕ ਮਸ਼ਹੂਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ