ਪਚਨੰਗਲ ਬਾਬਾ ਕਾਲੂ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਪਚਨੰਗਲ ਬਾਬਾ ਕਾਲੂ, ਫਗਵਾੜਾ- ਮਾਹਲਪੁਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅਕਬਰ ਦੇ ਵੇਲੇ ਇੱਕ ਬਾਬਾ ਕਾਲੂ ਫਕੀਰ ਦਾ ਵਸਾਇਆ ਹੋਇਆ ਹੈ। ਪਿੰਡ ਵਾਲੀ ਥਾਂ ਤੇ ਪੰਜ ਪਿੰਡਾਂ ਦੀ ਜ਼ਮੀਨ ਇੱਕਠੀ ਹੁੰਦੀ ਸੀ। ਇਸ ਕਰਕੇ ਪਿੰਡ ਦਾ ਨਾਂ ‘ਪੰਜ ਨੰਗਲ’ ਤੋਂ ਪਚ ਨੰਗਲ ਪੈ ਗਿਆ। ਬਾਬਾ ਕਾਲੂ ਨੇ ਇੱਥੇ ਤਲਾਅ ਬਣਾਵਾਇਆ ਅਤੇ ਵਿਚਕਾਰ ਮੰਦਰ ਬਣਵਾਇਆ। ਬਾਬਾ ਜੀ ਦੀ ਸਮਾਧ ਵੀ ਤਲਾਅ ਦੇ ਨੇੜੇ ਬਣੀ ਹੋਈ ਹੈ। ਪਿੰਡ ਵਿੱਚ ਜ਼ਿਆਦਾ ਅਬਾਦੀ ਭਾਟ ਬ੍ਰਾਹਮਣਾ ਦੀ ਹੈ ਜਿਹਨਾਂ ਦਾ ਪੇਸ਼ਾ ਜਯੋਤਿਸ਼ ਵਿਦਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ