ਪਡਿਆਲਾ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਪਡਿਆਲਾ, ਖਰੜ – ਕੁਰਾਲੀ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਕੁਰਾਲੀ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਟਿਆਲਾ ਰਿਆਸਤ ਦਾ ਇਹ ਅਖੀਰਲਾ ਪਿੰਡ ਹੁੰਦਾ ਸੀ। ਜਦੋਂ ਮਹਾਰਾਜਾ ਪਟਿਆਲਾ ਨੇ ਇਸ ‘ਤੇ ਜਿੱਤ ਪ੍ਰਾਪਤ ਕੀਤੀ ਤਾਂ ਕਿਹਾ ਕਿ ਇਹ ਮੇਰਾ ਛੋਟਾ ਪਟਿਆਲਾ ਹੈ। ਇਸ ਤਰ੍ਹਾਂ ਪਿੰਡ ਦਾ ਨਾਂ ਪੰਡਿਆਲਾ ਪ੍ਰਚਲਤ ਹੋ ਗਿਆ। ਇਹ ਪਿੰਡ ਸਵਾ ਤਿੰਨ ਸੌ ਸਾਲ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ। ਪਿੰਡ ਵਿੱਚ ਰਾਜਪੂਤਾਂ ਤੋਂ ਇਲਾਵਾ ਲੁਹਾਰ, ਤਰਖਾਣ, ਛੀਂਬੇ, ਘੁਮਾਰ, ਨਾਈ, ਝਿਊਰ ਅਤੇ ਬ੍ਰਾਹਮਣਾਂ ਦੇ ਨਾਲ ਹਰੀਜਨਾਂ ਦੀ ਵੀ ਕਾਫੀ ਵਸੋਂ ਹੈ। ਪਿੰਡ ਵਿੱਚ ਗੁੱਗਾ ਮਾੜੀ ਦੇ ਨਾਲ ਹੀ ਪੰਜ ਪੀਰਾਂ ਦੀਆਂ ਮੜੀਆਂ ਹਨ। ਅਤੇ ਥੋੜ੍ਹੀ ਦੂਰ ਬਾਬਾ ਗੋਰਖ ਨਾਥ ਦੀ ਸਮਾਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ